Headlines

ਪੈਨਟਿਕਟਨ ਵਾਸੀ ਕਮਲਜੀਤ ਮੰਡੇਰ ਨੂੰ ਸਦਮਾ-ਮਾਤਾ ਹਰਜੀਤ ਕੌਰ ਮੰਡੇਰ ਦਾ ਸਦੀਵੀ ਵਿਛੋੜਾ

ਸਰੀ (ਸੰਤੋਖ ਸਿੰਘ ਮੰਡੇਰ) -ਬੀ ਸੀ ਦੇ ਸ਼ਹਿਰ ਪੈਨਟਿਕਟਨ ਦੇ  ਸਰਦਾਰ ਕਮਲਜੀਤ ਸਿੰਘ ਮੰਡੇਰ ਦੇ ਸਤਿਕਾਰਯੋਗ ਮਾਤਾ ਜੀ ਹਰਜੀਤ ਕੌਰ ਮੰਡੇਰ, ੳਮਰ 76 ਸਾਲ ਕੁੱਝ ਦੇਰ ਬੀਮਾਰ ਰਹਿਣ ਉਪਰੰਤ ਆਪਣੇ ਜੱਦੀ ਪਿੰਡ ਜਰਗ ਵਿਖੇ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੁ ਚਰਨਾਂ ਵਿਚ ਜਾ ਬਿਰਾਜੇ ਹਨ| ਸਵਰਗਵਾਸੀ ਮਾਤਾ ਹਰਜੀਤ ਕੌਰ ਮੰਡੇਰ, ਪਿੰਡ ਜਰਗ ਦੇ ਚੌਧਰੀ ਲੀਕਲ ਸਿੰਘ ਤੇ ਬੇਬੇ ਜੀ ਗੁਲਾਬ ਕੌਰ (ਰਾਮਪੁਰ-ਦੋਰਾਹਾ ਮਾਗਟ ਪ੍ਰੀਵਾਰ) ਦੇ ਸਪੁਤਰ ਸਰਦਾਰ ਭਾਨ ਸਿੰਘ ਕੱਲਕਤੇ ਵਾਲੇ ਤੇ ਮਹਿੰਦਰ ਕੌਰ (ਪਿੰਡ ਘਲੋਟੀ) ਦੇ ਸਪੁਤਰ ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਮੰਡੇਰ ਦੇ ਧਰਮਪਤਨੀ ਸਨ| ਸਰਦਾਰ ਦਰਸ਼ਨ ਸਿੰਘ ਦਰਸ਼ਨੀ ਜੁਆਨ ਤੇ ਆਪਣੇ ਸਮੇ ਵਿਚ ਮਾਂ ਖੇਡ ਕੱਬਡੀ ਦੇ ਨਾਮੀ ਖਿਡਾਰੀ ਸਨ| ਮੰਡੇਰ ਪ੍ਰੀਵਾਰ ਦੇ ਬੱਚੇ ਸਰਦਾਰ ਹਰਜੀਤ ਸਿੰਘ ਮੰਡੇਰ-ਟਰਾਂਸਪੋਰਟਰ, ਬੇਟੀ ਹਰਪ੍ਰੀਤ ਕੌਰ ਮੰਡੇਰ, ਅਤੇ ਉਨ੍ਹਾਂ ਦੇ ਮੰਡੇਰ ਪ੍ਰੀਵਾਰਾਂ ਨੂੰ, ਕੇਨੈਡਾ, ਅਮਰੀਕਾ ਤੇ ਇੰਗਲੈਡ ਵਿਚ ਗਹਿਰਾ ਸਦਮਾ ਲੱਗਿਆ ਹੈ|
ਮੰਡੇਰ ਪ੍ਰੀਵਾਰ ਵਲੋ ਮਾਤਾ ਜੀ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ, ਮਿਤੀ 22 ਜਨਵਰੀ 2023 ਦਿਨ ਐਤਵਾਰ ਨੂੰ ਪਿੰਡ ਜਰਗ ਦੇ ਗੁਰਦਵਾਰਾ ਸ੍ਰੀ ਹਰਗੋਬਿੰਦ ਸਾਹਿਬ (ਬਾਹਰਲਾ ਗੁਰਦਵਾਰਾ ਸਾਹਿਬ) ਵਿਖੇ ਦੁਪਿਹਰ 12 ਤੋੋ 1 ਵਜੇ ਤੱਕ ਹੋਵੇਗੀ| ਮੰਡੇਰ ਪ੍ਰੀਵਾਰ ਨਾਲ ਸੰਪਰਕ ਕਰਨ ਲਈ ਸਰਦਾਰ ਕਮਲਜੀਤ ਸਿੰਘ ਮੰਡੇਰ ਨਾਲ ਪੰਜਾਬ ਵਿਖੇ ਫੋਨ ਨੰਬਰ: 91-97796-88610 ਉਪਰ ਸਂਪਰਕ ਕੀਤਾ ਜਾ ਸਕਦਾ ਹੈ|