Headlines

ਈਲੀਟ ਐਟਰਟੇਨਮੈਂਟ ਵਿੰਨੀਪੈਗ ਵਲੋਂ ਲੋਹੜੀ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ

ਵਿੰਨੀਪੈਗ ( ਸ਼ਰਮਾ, ਸੱਗੀ)-ਬੀਤੇ ਦਿਨ ਈਲੀਟ ਐਟਰਟੇਨਮੈਂਟ ਵਲੋਂ ਸੇਂਟ ਪੀਟਰਸ ਹਾਲ ਵਿੰਨੀਪੈਗ ਵਿਖੇ ਲੋਹੜੀ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਲੋਹੜੀ ਸਮਾਗਮ ਵਿਚ ਗਿੱਧੇ ਅਤੇ ਭੰਗੜੇ ਤੋ ਇਲਾਵਾ ਪੰਜਾਬੀ ਗੀਤ ਸੰਗੀਤ ਦੇ ਪ੍ਰੋਗਰਾਮ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਵੱਖ ਵੱਖ ਫੂਡ ਸਟਾਲਾਂ ਤੋ ਇਲਾਵਾ ਕੋਈ ਹੋਰ ਮਨੋਰੰਜਨ ਦੇ ਪ੍ਰੋਗਰਾਮ ਰੱਖੇ ਗਏ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਐਮ ਪੀ ਕੇਵਿਨ ਲੈਮਰੂ, ਐਮ ਐਲ ਏ ਦਿਲਜੀਤ ਸਿੰਘ ਬਰਾੜ, ਐਮ ਐਲ ਏ ਮਿੰਟੂ ਸੰਧੂ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਸਫਲਤਾ ਲਈ ਈਲੀਟ ਐਟਰਟੇਨਮੈਂਟ ਵਲੋਂ ਸਾਰੇ ਸਪਾਂਸਰਾਂ ਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।