Headlines

ਆਸਟਰੇਲੀਆ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕੇ: ਭਾਰਤ

ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਵਿਕਟੋਰੀਆ ਦੇ ਪ੍ਰੀਮੀਅਰ ਨੂੰ ਮਿਲੇ, ਦੋ ਮੰਦਰਾਂ ਦਾ ਕੀਤਾ ਦੌਰਾ

ਨਵੀਂ ਦਿੱਲੀ-ਆਸਟਰੇਲੀਆ ਰਹਿੰਦੇ ਭਾਰਤੀ ਪਰਵਾਸੀ ਭਾਈਚਾਰੇ ਵਿਚਾਲੇ ਵਧਦੀ ਕਸ਼ੀਦਗੀ ਦਰਮਿਆਨ ਭਾਰਤ ਨੇ ਐਲਬਨੀਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿੱਚ ਦਾਖਲ ਹੋਣ ਤੋਂ ਰੋਕੇ। ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਐਤਵਾਰ ਨੂੰ ਖਾਲਿਸਤਾਨੀ ਕਾਰਕੁਨਾਂ ਤੇ ਭਾਰਤ ਪੱਖੀ ਮੁਜ਼ਾਹਰਾਕਾਰੀਆਂ ਵਿਚਾਲੇ ਟਕਰਾਅ ਦੀਆਂ ਦੋ ਵੱਖੋ-ਵੱਖਰੀਆਂ ਘਟਨਾਵਾਂ ’ਚ ਦੋ ਵਿਅਕਤੀ ਜ਼ਖ਼ਮੀ ਹੋ ਗੲੇ ਸਨ। ਆਸਟਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਉਨ੍ਹਾਂ ਦੋ ਮੰਦਿਰਾਂ(ਬੀਏਪੀਐੱਸ ਸ੍ਰੀ ਸਵਾਮੀਨਰਾਇਣ ਮੰਦਰ ਤੇ ਇਸਕੋਨ ਕ੍ਰਿਸ਼ਨ ਮੰਦਰ) ਦਾ ਵੀ ਦੌਰਾ ਕੀਤਾ, ਜਿੱਥੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਇਆ ਸੀ। ਵੋਹਰਾ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਵੀ ਮਿਲੇ।