Headlines

ਰੇਡੀਓ ਅਪਨਾ ਤੇ ਅਪਨਾ ਟੀਵੀ ਵਿੰਨੀਪੈਗ ਦੇ ਸੰਸਥਾਪਕ ਜਗਤਾਰ ਸਿੰਘ ਦਾ ਦੁਖਦਾਈ ਵਿਛੋੜਾ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਦੇ ਪੰਜਾਬੀ ਭਾਈਚਾਰੇ ਲਈ ਦੁਖਦਾਈ ਖਬਰ ਹੈ ਕਿ  ਰੇਡੀਓ ਅਪਨਾ ਅਤੇ  ਅਪਨਾ ਟੀ ਵੀ ਵਿੰਨੀਪੈਗ ਦੇ ਸੰਸਥਾਪਕ ਜਗਤਾਰ ਸਿੰਘ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਹਨ।  ਜਗਤਾਰ ਸਿੰਘ ਦੇ ਅਚਨਚੇਤੀ ਤੁਰ ਜਾਣ ਤੇ ਸਥਾਨਕ ਪੰਜਾਬੀ ਮੀਡੀਆ ਅਤੇ ਪਰਿਵਾਰ ਨੂੰ ਨਾ ਪੂਰੇ ਜਾਣ ਵਾਲਾ ਘਾਟਾ ਪਿਆ ਹੈ। ਉਹ ਆਪਣੇ ਪਿੱਛੇ ਪਤਨੀ ਮਨਧੀਰ ਕੌਰ ਮਨੂ ਅਤੇ ਸਪੁੱਤਰ ਜਿੰਮੀ ਸਿੰਘ ਰੌਬੀ ਸਿੰਘ ਤੋ ਰੌਨੀ ਸਿੰਘ ਛੱਡ ਗਏ ਹਨ। ਪਰਿਵਾਰ ਨਾਲ ਦੁਖ ਪ੍ਰਗਟ ਕਰਨ ਲਈ ਫੋਨ ਨੰਬਰ  204 295 3327 ਤੇ ਸੰਪਰਕ ਕੀਤਾ ਜਾ ਸਕਦਾ ਹੈ।