Headlines

ਸਿੱਖ ਆਗੂ ਜਗਤਾਰ ਸਿੰਘ ਸੰਧੂ ਨੂੰ ਸਦਮਾ-ਪਤਨੀ ਦਾ ਦੇਹਾਂਤ

ਵੈਨਕੂਵਰ ( ਦੇ ਪ੍ਰ ਬਿ)- ਉਘੇ ਸਿੱਖ ਆਗੂ ਸ ਜਗਤਾਰ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋ ਉਹਨਾਂ ਦੀ ਜੀਵਨ ਸਾਥੀ ਸ੍ਰੀਮਤੀ ਰਸ਼ਪਾਲ ਕੌਰ ਸੰਧੂ  ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 72 ਸਾਲ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋ ਬੀਮਾਰ ਚਲੇ ਆ ਰਹੇ ਸਨ।  ਬੀਬੀ ਰਸ਼ਪਾਲ ਕੌਰ ਦਾ ਅੰਤਿਮ ਸੰਸਕਾਰ  12 ਫ਼ਰਵਰੀ  ਦਿਨ ਐਤਵਾਰ ਸਵੇਰੇ 10:00 ਵਜੇ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਤੇ ਅੰਤਮ ਅਰਦਾਸ ਗੁਰਦੁਵਾਰਾ  ਦਸ਼ਮੇਸ ਦਰਬਾਰ ਸਰੀ ਵਿਖੇ ਦੁਪਹਿਰ 12:00 ਵਜੇ ਹੋਵੇਗੀ।

ਅਫਸੋਸ ਪ੍ਰਗਟਾਵਾ ਕਰਨ ਲਈ  ਸ ਜਗਤਾਰ ਸਿੰਘ ਸੰਧੂ ਨਾਲ ਫੋਨ ਨੰਬਰ  778-896–723 ਤੇ ਸੰਪਰਕ ਕੀਤਾ ਜਾ ਸਕਦਾ ਹੈ।