Headlines

ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਨੇ ਲੋਕਾਂ ਦਾ ਜਿਊਣਾ ਦੁਭਰ ਕੀਤਾ- ਜਸਰਾਜ ਹੱਲਣ

ਓਟਵਾ- ਕੈਲਗਰੀ ਤੋ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਲਿਬਰਲ ਸਰਕਾਰ ਦੀਆਂ ਪਿਛਲੇ 8 ਸਾਲ ਤੋ ਅਸਫਲ ਨੀਤੀਆਂ ਕਾਰਮ ਲੋਕਾਂ ਨੂੰ ਪੈ ਰਹੀ ਮਹਿੰਗਾਈ ਦੀ ਮਾਰ, ਉਚ ਵਿਆਜ ਦਰਾਂ  ਅਤੇ ਮੌਰਗੇਜ਼ ਦਰਾਂ ਵਿਚ ਵਾਧੇ ਉਪਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਲਗਾਤਰਾ ਵਿਆਜ ਦਰਾਂ ਤੇ ਮੌਰਗੇਜ਼ ਦਰਾਂ ਵਿਚ ਵਾਧੇ ਕਾਰਣ  ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਰਹੀਆਂ ਹਨ। ਘਰਾਂ ਦੇ ਕਿਰਾਏ ਵੀ ਦੁੱਗਣੇ ਹੋ ਗਏ ਹਨ। ਮੌਰਗੇਜ਼ ਦਰਾਂ ਵਿਚ ਵਾਧੇ ਕਾਰਣ ਹਰ ਮਹੀਨੇ 1500 ਡਾਲਰ ਮੌਰਗੇਜ ਕਿਸ਼ਤ 3000 ਡਾਲਰ ਹੋ ਗਈ ਗਈ। ਨੌਜਵਾਨਾਂ ਲਈ ਹੁਣ ਘਰ ਖਰੀਦਣਾ ਅਸੰਭਵ ਹੋ ਗਿਆ ਹੈ। ਹਰ 10 ਵਿਚੋ 9 ਨੌਜਵਾਨ ਆਪਣੇ ਘਰਾਂ ਦੀ ਬੇਸਮੈਂਟ ਵਿਚ ਰਹਿਣ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਨੌਜਵਾਨਾਂ ਤੋ ਮੁਆਫੀ ਮੰਗੇ ਜਿਸਨੇ ਉਹਨਾਂ ਦੇ ਸੁਪਨੇ ਚਕਨਾਚੂਰ ਕਰ ਛੱਡੇ ਹਨ।