Headlines

ਜੰਡਿਆਲੀ ਕਬੱਡੀ ਕੱਪ ਦਾ ਪੋਸਟਰ ਜਾਰੀ

ਸ਼ਹੀਦ ਰਜੇਸ਼ ਕੁਮਾਰ, ਨਵਜੋਤ ਸਿੰਘ ਨਿੰਮਾ ਅਤੇ ਰਣਯੋਧ ਸਿੰਘ ਯੋਧਾ ਦੀ ਯਾਦ ਨੂੰ ਸਮਰਪਿਤ ਹੋਵੇਗਾ ਕਬੱਡੀ ਕੱਪ-
ਸਰੀ 6 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ)- ਲੁਧਿਆਣਾ -ਚੰਡੀਗੜ੍ਹ ਰੋਡ ਤੇ ਲੁਧਿਆਣਾ ਤੋਂ ਦਸ ਕੁ ਕਿਲੋਮੀਟਰ ਦੂਰ ਪੈਂਦੇ ਪਿੰਡ ਜੰਡਿਆਲੀ ਵਿਖੇ ਐਨ ਆਰ ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਰਜੇਸ਼ ਕੁਮਾਰ, ਨਵਜੋਤ ਸਿੰਘ ਨਿੰਮਾ ਅਤੇ ਰਣਯੋਧ ਸਿੰਘ ਯੋਧਾ  ਦੀ ਯਾਦ ਨੂੰ ਸਮਰਪਿਤ 2 ਅਤੇ 3 ਮਾਰਚ ਨੂੰ ਕੱਬਡੀ ਕੱਪ ਕਰਵਾਇਆ ਜਾ ਰਿਹਾ ਹੈ | ਜਿਸ  ਕਬੱਡੀ ਕੱਪ ਦਾ ਪੋਸਟਰ ਨਗਰ ਨਿਵਾਸੀਆ ਵਲੋਂ ਜਾਰੀ ਕੀਤਾ ਗਿਆ। ਇਸ ਕੱਬਡੀ ਕੱਪ ਵਿਚ 45 ਕਿਲੋ,55 ਕਿਲੋ,65 ਕਿਲੋ ਅਤੇ ਕਬੱਡੀ ਓਪਨ ਦੇ ਨਾਲ ਵਾਲੀਬਾਲ ਸ਼ੂਟਿੰਗ ਦੇ ਦਿਲ ਖਿੱਚਵੇਂ ਮੁਕਾਬਲੇ ਕਰਵਾਏ ਜਾਣਗੇ। ਪੋਸਟਰ ਜਾਰੀ ਕਰਨ ਸਮੇਂ ਜੋਬਨ ਗਿੱਲ, ਦੀਪੂ ਸਰਮਾ,ਵਰਿੰਦਰ ਸਿੰਘ ਵਿਰਕ, ਮਲਕੀਤ ਸਿੰਘ ਗਿੱਲ, ਜਸਵਿੰਦਰ ਸਿੰਘ ਕਾਕਾ ਬਰਨਾਲਾ, ਇਕਬਾਲ ਸਿੰਘ ,ਚਰਨ ਸਿੰਘ ਪੰਚ,ਡਾਕਟਰ ਮਨਜੀਤ ਸਿੰਘ ਪੰਚ ,ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ ,ਹਰਿੰਦਰਪਾਲ ਸਿੰਘ ਗਿੱਲ, ਜਸਦੇਵ ਸਿੰਘ ਜੱਸਾ, ਗੋਗੀ ਸਿੰਘ ਪੰਚ ਲਾਡੀ ਗਿੱਲ, ਹਰਵੀਰ ਸਿੰਘ ਗਿੱਲ ਜਸਪਾਲ ਸਿੰਘ ਜੱਗਾ, ਅਜਮੇਰ ਸਿੰਘ ਲਾਲੀ ਸਾਬਕਾ ਸਰਪੰਚ ਕੁਹਾੜਾ, ਹਰਪ੍ਰੀਤ ਸਿੰਘ ਗਰਚਾ, ਬਿੱਕਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ