Headlines

 ਸਬਾਊਦੀਆ ਵਿਖੇ ਧੂਮ-ਧਾਮ ਨਾਲ ਮਨਾਇਆ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ

ਰੋਮ ਇਟਲੀ (ਗੁਰਸ਼ਰਨ ਸਿੰਘ ਸਿਆਣ)- ਜੱਗ ਫੁੱਲਵਾੜੀ ਦਾ ਉਹ ਮਾਲੀ ਆ ਗਿਆ,ਸਾਰਿਆਂ ਦਾ ਬਣਕੇ ਉਹ ਵਾਲੀ ਆ ਗਿਆ ,ਸਾਨੂੰ ਉਨੱਤੀ ਦੇ ਰਾਹੇ ਪਾ ਗਿਆ ਦਿਓ ਨੀਂ ਵਧਾਈਆਂ ਸਈਓ ਰਲ ਮਿਲਕੇ ,ਗੁਰੂ ਰਵਿਦਾਸ ਜੱਗ ਉੱਤੇ ਆ ਗਿਆ ,ਕਾਂਸ਼ੀ ਵਿੱਚ ਚੰਨ ਚੜ੍ਹਿਆ ਮਾਤਾ ਕਲਸਾ ਨੂੰ ਮਿਲਣ ਵਧਾਈਆਂ ,ਤੇ ਸਾਨੂੰ ਗਿੱਦੜੋਂ ਸ਼ੇਰ ਬਣਾਇਆ ਸਾਡੇ ਸਤਿਗੁਰੂ ਨੇ ਆਢਾ ਮਨੂੰਬਾਦ ਨਾਲ ਲਾਇਆ ਸਾਡੇ ਸਤਿਗੁਰੂ ਨੇ ,ਆਦਿ ਹੋਰ ਅਨੇਕਾਂ ਧਾਰਮਿਕ ਗੀਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਭਰੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਗਾਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਈ ਵਿਸ਼ਵ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਨੇ ਜਿਹੜੇ ਕਿ ਅੱਜ ਕਲ੍ਹ ਆਪਣੀ ਵਿਸੇ਼ਸ ਯੂਰਪ ਫੇਰੀ ਉੱਤੇ ਹਨ।ਗੁਰਪੁਰਬ ਸਮਾਗਮ ਮੌਕੇ ਸੰਗਤਾਂ ਨਾਲ ਨੱਕੋ-ਨੱਕ ਭਰੇ ਪੰਡਾਲ ਵਿੱਚ ਲੋਕ ਗਾਇਕ ਬੂਟਾ ਮੁਹੰਮਦ ਨੇ ਆਪਣੀ ਸ਼ੁਰੀਲੀ ਆਵਾਜ਼ ਰਾਹੀ ਅਜਿਹੀ ਭਗਤੀ ਭਰੀ ਲਹਿਰ ਚਲਾਈ ਕਿ ਸਾਰਾ ਪੰਡਾਲ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ” ਨਾਲ ਗੂੰਜ ਉੱਠਿਆ ।ਗੁਰਪੁਰਬ ਮੌਕੇ ਸਜੇ ਦੀਵਾਨਾਂ ਤੋਂ ਭਾਈ ਮਨਜੀਤ ਕੁਮਾਰ ਮੁੱਖ ਗ੍ਰੰਥੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆਂ ਨੇ ਵੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਸਰਵਣ ਕਰਵਾਈ ਹੋਰ ਵੀ ਕਈ ਕੀਰਤਨੀਏ ਜੱਥਿਆਂ ਨੇ ਗੁਰਪੁਰਬ ਮੌਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈਆਂ ਸੰਗਤਾਂ ਨੂੰ ਧਾਰਮਿਕ ਧਾਰਨਾਵਾਂ ਨਾਲ ਨਿਹਾਲ ਕੀਤਾ।ਆਗਮਨ ਪੁਰਬ ਦੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਝੈ ਤੌਰ ਤੇ ਸ਼੍ਰੀ ਨਿਸ਼ਾਨ ਸਾਹਿਬ ਦੀ ਰਸਮ ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਕੀਤੀ ਉਪੰਰਤ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਦੌਰਾਨ ਸਾਰਾ ਦਿਨ ਚੱਲੇ ਧਾਰਮਿਕ ਦੀਵਾਨਾਂ ਨੂੰ ਹਾਜਰੀਨ ਸੰਗਤਾਂ ਬਹੁਤ ਹੀ ਸ਼ਰਧਾਭਾਵਨਾ ਤੇ ਇੱਕ ਮਨ ਚਿੱਤ ਹੋ ਸੁਣਿਆ।ਆਈਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਗੁਰੂ ਦੇ ਲੰਗਰ ਅਟੁੱਟ ਵਰਤੇ।ਇਸ ਮੌਕੇ ਲੋਕ ਗਾਇਕ ਬੂਟਾ ਮੁਹੰਮਦ ,ਸਥਾਨਕ ਪ੍ਰਸ਼ਾਸ਼ਨਕ ਅਧਿਕਾਰੀਆਂ,ਤੇ ਸਮੂਹ ਸੇਵਦਾਰਾਂ ਦਾ ਪ੍ਰਬੰਧਕਾਂ ਵੱਲੋਂ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸੇ਼ਸ ਸਨਮਾਨ ਕੀਤਾ ਗਿਆ।ਇਸ ਪਾਵਤ ਤੇ ਪਵਿੱਤਰ ਦਿਹਾੜੇ ਦੇ ਸਮਾਗਮਾਂ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਰੋਮ,ਗੁ:ਸਿੰਘ ਸਭਾ ਮਿਲੀਆਰਾ ਨੰਬਰ 47 ਪੁਨਤੀਨੀਆ,ਫੌਂਦੀ,ਸਬਾਊਦੀਆਂ,ਬੋਰਗੋ ਹਰਮਾਦਾ,ਸਨਫੀਲੇ ,ਸਨਵੀਤੋ ਲਾਤੀਨਾ,ਬੇਲਾਫਾਰਨੀਆਂ ਆਦਿ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਦੀ ਪ੍ਰਬੰਧਕ ਕਮੇਟੀ ਨੇ ਹਾਜ਼ਰੀਨ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸਭ ਦਾ ਗੁਰਦੁਆਰਾ ਸਾਹਿਬ ਸਿ਼ਰਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ