Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਖਜ਼ਾਨਚੀ ਸਮੇਤ 13 ਅਹੁਦੇਦਾਰਾਂ ਦੀ ਹੋਵੇਗੀ ਚੋਣ-

ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਬੀਤੇ ਦਿਨ ਵੱਖ-ਵੱਖ ਉਮੀਦਵਾਰਾਂ ਵਲੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਰਿਕਾਰਡ ਸੈਕਟਰੀ, ਖਜਾਨਚੀ, ਸਹਾਇਕ ਖਜਾਨਚੀ ਸਮੇਤ 6 ਡਾਇਰੈਕਟਰਾਂ ਸਮੇਤ ਕੁਲ 13 ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ।

ਬੀਤੇ ਦਿਨ ਇਹਨਾਂ ਚੋਣਾਂ ਲਈ ਪ੍ਰਧਾਨਗੀ ਲਈ ਉਮੀਦਵਾਰ ਵਜੋ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਹੈਪੀ ਗਿੱਲ ਦੇ ਵਿਰੁੱਧ ਮਨਿੰਦਰ ਸਿੰਘ ਗਿੱਲ  ਤੇ ਸਲੇਟ ਵਲੋਂ ਆਪਣੇ ਪੇਪਰ ਦਾਖਲ ਕਰਵਾਏ ਗਏ ਹਨ। ਹੋਰ ਅਹੁਦੇਦਾਰਾਂ ਲਈ ਜਤਿੰਦਰ ਸਿੰਘ ਗਿੱਲ ਗਰੁਪ ਵਲੋਂ  ਉਪ ਪ੍ਰਧਾਨ ਲਈ ਰਾਜਵਿੰਦਰ ਸਿੰਘ ਫਲੋਰਾ, ਸੈਕਟਰੀ ਲਈ ਗੁਰਮਿੰਦਰ ਸਿੰਘ ਸੇਖੋਂ , ਰਿਕਾਰਡ ਸੈਕਟਰੀ ਲਈ ਸੁਖਵਿੰਦਰ ਸਿੰਘ ਫੰਗੂੜਾ, ਹਰਪ੍ਰੀਤ ਸਿੰਘ ਕੰਗ, ਖਜਾਨਚੀ ਲਈ ਸੁਰਿੰਦਰਪਾਲ ਸਿੰਘ ਗਰੇਵਾਲ, ਸਹਾਇਕ ਖਜਾਨਚੀ ਲਈ ਜਗਤਾਰ ਸਿੰਘ ਚਾਹਲ ਜਦੋਂ ਕਿ ਡਾਇਰੈਕਟਰ ਲਈ ਸਪਿੰਦਰ ਸਿੰਘ ਮਾਂਗਟ, ਰਣਜੀਤ ਸਿੰਘ ਸੰਧੂ, ਮਨਤੇਜ ਸਿੰਘ ਗਰੇਵਾਲ, ਜਗਸੀਰ ਸਿੰਘ ਬਦੇਸ਼ਾ, ਗੁਰਦੀਪ ਸਿੰਘ ਚੋਹਾਨ ਤੇ ਗੁਰਮੀਤ ਸਿੰਘ ਸਿੱਧੂ ਸ਼ਾਮਿਲ ਹਨ।

ਦੂਸਰੀ ਮਨਿੰਦਰ ਸਿੰਘ ਗਿੱਲ ਦੀ ਸਲੇਟ ਦੀ ਤਰਫੋਂ ਉਪ ਪ੍ਰਧਾਨ ਲਈ ਗੁਰਤੇਜ ਸਿੰਘ ਗਿੱਲ, ਸੈਕਟਰੀ ਲਈ ਰਾਜਿੰਦਰ ਸਿੰਘ ਗਰੇਵਾਲ, ਰਿਕਾਰਡ ਸੈਕਟਰੀ ਲਈ ਹਰਵਿੰਦਰਪਾਲ ਸਿੰਘ ਤੂਰ, ਸੋਹਨ ਸਿੰਘ ਪੰਧੇਰ, ਖਜਾਨਚੀ ਲਈ ਅਮਰ ਸਿੰਘ ਧਾਲੀਵਾਲ, ਸਹਾਇਕ ਖਜਾਨਚੀ ਲਈ ਬਲਿਹਾਰ ਸਿੰਘ ਤੱਖਰ, ਤੇ ਡਾਇਰੈਕਟਰ ਲਈ ਹਰਮਨ ਸਿੰਘ ਪੱਡਾ, ਰਾਜਿੰਦਰ ਕੌਰ ਗਿੱਲ, ਹਰਦੀਪ ਸਿੰਘ ਹੈਰੀ, ਜਸਵਿੰਦਰ ਕੌਰ ਗਰੇਵਾਲ, ਰਮਨਦੀਪ ਸਿੰਘ ਬੋਪਾਰਾਏ ਤੇ ਹਰਦੀਪ ਸਿੰਘ ਪਰਮਾਰ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਤੇ ਵਾਪਿਸ ਲੈਣ ਦੀ ਆਖਰੀ ਤਰੀਕ 12 ਫਰਵਰੀ ਹੈ। ਸੰਭਾਵੀ ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਵਿਚ ਪ੍ਰਧਾਨ ਜਤਿੰਦਰ ਸਿੰਘ ਗਿੱਲ  ਸਮੇਤ ਉਹਨਾਂ ਦੀ ਸਲੇਟ ਦੇ 9 ਉਮੀਦਵਾਰਾਂ ਦੀ ਪੁਲਿਸ ਰਿਪੋਰਟ ਪੈਂਡਿੰਗ ਅਤੇ ਮਨਿੰਦਰ ਸਿੰਘ ਗਿੱਲ ਦੀ ਸਲੇਟ ਦੇ 2 ਉਮੀਦਵਾਰਾਂ ਦੀ ਪੁਲਿਸ ਰਿਪੋਰਟ ਪੈਂਡਿੰਗ ਦੱਸੀ ਗਈ ਹੈ।

ਪ੍ਰਧਾਨਗੀ ਲਈ ਉਮੀਦਵਾਰ ਜਤਿੰਦਰ ਸਿੰਘ ਗਿੱਲ ਤੇ ਮਨਿੰਦਰ ਸਿੰਘ ਗਿੱਲ।