Headlines

ਤੁਰਕੀ ਤੇ ਸੀਰੀਆ ਤੇ ਭੁਚਾਲ ਕਾਰਣ ਹਜ਼ਾਰਾਂ ਲੋਕਾਂ ਦੀ ਮੌਤ

ਤੁਰਕੀ- ਤੁਰਕੀ ਅਤੇ ਸੀਰੀਆ ਵਿਚ ਇਕ ਭਾਰੀ ਭੁਚਾਲ ਕਾਰਣ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਤੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਹੈ। ਇਹ ਭੁਚਾਲ 7.8 ਤੀਬਰਤਾ ਦੀ ਗਤੀ ਤੇ ਦਰਜ ਕੀਤਾ ਗਿਆ। ਇਸ ਦੌਰਾਨ 3,400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਹਜ਼ਾਰਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਅਧਿਕਾਰੀ ਤੇ ਕਰਮਚਾਰੀ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ।ਭੁਚਾਲ ਦੇ ਨਾਲ ਤੁਰਕੀ ਅਤੇ ਸੀਰੀਆ ਵਿੱਚ ਬੇਘਰ ਹੋਏ ਹਜ਼ਾਰਾਂ ਲੋਕਾਂ ਨੇ ਯਖ ਕਰ ਦੇਣ ਵਾਲੀ ਠੰਡ ਦਾ ਵੀ ਸਾਹਮਣਾ ਕਰਨਾ ਪਿਆ । ਭੂਚਾਲ ਦੇ ਕੇਂਦਰ ਤੋਂ ਲਗਭਗ 33 ਕਿਲੋਮੀਟਰ (20 ਮੀਲ) ਦੂਰ ਇੱਕ ਸੂਬਾਈ ਰਾਜਧਾਨੀ, ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ਵਿੱਚ, ਲੋਕਾਂ ਨੇ ਸ਼ਾਪਿੰਗ ਮਾਲਾਂ, ਸਟੇਡੀਅਮਾਂ, ਮਸਜਿਦਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਸ਼ਰਨ ਲਈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

Photo- Screen shot