Headlines

16ਵੀਂ ਮੀਰੀ ਪੀਰੀ ਕੁਸ਼ਤੀ ਚੈਮਪੀਅਨਸ਼ਿਪ-ਐਬਸਟਫੋਰਡ

ਸੰਤੋਖ ਸਿੰਘ ਮੰਡੇਰ-ਸਰੀ, 604-505-7000
ਐਬਟਸਫੋਰਡ-ਐਬਸਟਫੋਰਡ ਦੇ ਨਾਮੀ ‘ਵਿਲਿਅਮ ਜੇ ਮੌਟ ਸੀਨੀਅਰ ਸੈਕੰਡਰੀ ਸਕੂਲ’ ਦੇ ਸ਼ਾਨਦਾਰ ਮੱਲਟੀਪਰਪਜ ਜਿੰਮ ਵਿਚ, ਬੀ ਸੀ ਸਕੂਲਾਂ ਦੇ ਪਹਿਲਵਾਨ ਬੱਚੇ ਬੱਚਿਆਂ ਲਈ 16ਵੀ ਮੀਰੀ ਪੀਰੀ ਰੈਸਲਿੰਗ ਚੈਂਪੀਅਨਸਿ਼ਪ ਦਾ ਅਯੋਜਨ ਕੀਤਾ ਗਿਆ| ਐਬਸਟਫੋਰਡ ਦਾ ਇਹ ਨਾਮੀ ਇੰਗਲਿਸ਼ ਫਰੈਚ ਸਕੂਲ ਸਥਾਨਿਕ ਭਾਈਚਾਰੇ ਦੇ ਸੁਪਰਡੈਟ, ਡਬਲਿਊ ਜੇ ‘ਬਿਲ’ ਮੌਟ ਨੂੰ ਸਮਰਪਿਤ, ਸਾਲ 1973 ਵਿਚ 150 ਬੱਚੇ ਬੱਚਿਆਂ ਨਾਲ ਸ਼ੁਰੂ ਕੀਤਾ ਗਿਆ ਸੀ| ਸਾਲ 2004 ਵਿਚ ਇਸ ਸਕੂਲ ਨੂੰ ਕਨੈਡਾ ਦੇ ਨਾਮੀ ਮੈਗਜੀਨ ‘ਮੈਕਲੀਨ’ ਵਲੋ ਬੀ ਸੀ ਵਿਚ ਪੜਾਈ, ਖੇਡਾਂ ਤੇ ਸਭਿਆਚਾਰਕ ਖੇਤਰਾਂ ਵਿਚ ਅਹਿਮ ਪ੍ਰਾਪਤੀਆਂ ਲਈ ਪਹਿਲੇ ਨੰਬਰ ਦਾ ਸਕੂਲ ਐਲਾਨਿਆ ਗਿਆ ਸੀ|
ਮੀਰੀ ਪੀਰੀ ਕੁਸ਼ਤੀ ਚੈਮਪੀਅਨਸਿ਼ਪ ਦਾ ਸਾਰਾ ਪ੍ਰਬੰਧ ਐਬਸਟਫੋਰਡ ਦੇ ਵਸਨੀਕ ਪੰਜਾਬੀ ਪ੍ਰੀਵਾਰਾਂ ਦੇ ਸਹਿਯੋਗੀਆਂ, ਕਾਰੋਬਾਰੀ ਅਦਾਰਿਆਂ ਤੇ ਫਾਰਮਰ ਵੀਰਾਂ ਵਲੋ ਬੜੀ ਉਚੀ ਸੁਚੀ ਖੇਡ ਸ਼ਰਧਾ ਭਾਵਨਾ ਨਾਲ ਕੀਤਾ ਗਿਆ, ਜਿਸ ਵਿਚ ‘ਲੋਅਰ ਮੇਨਲੈਡ’ ਦੇ ਸਕੂਲਾਂ ਵਿਚ ਪੜਦੇ ਸੈਂਕੜੇ, ਗਰੇਡ 8 ਤੋ 12 ਦੇ ਬੱਚੇ ਬੱਚੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ| ਕਨੈਡਾ ਦੀ ਧਰਤੀ ਉਪਰ ਇਕ ਸਕੂਲ ਦੇ ਰੰਗਦਾਰ ਸਾਫ ਸੁੱਥਰੇ ਨਰਮ ਗੱਦਿਆਂ ਵਾਲੇ “ਰੈਸਲਿੰਗ ਮੈਟ” ਉਪਰ ਹੋਏ ਨਵੇ ਜਮਾਨੇ ਦੇ ਛੋਟੀ ਉਮਰ ਦੇ ਪਹਿਲਵਾਨ ਬੱਚੇ ਬੱਚੀਆਂ ਦੇ ਕੁਸ਼ਤੀ ਮੁਕਾਬਲੇ, ਪੰਜਾਬ ਦੇ ਪਿੰਡਾਂ ਵਿਚ ਮਿਟੀ ਦੇ ਅ਼ਖਾੜੇ ਵਿਚ ਹੁੰਦੇ ਦਰਸ਼ਨੀ ਖੁੰਡ ਪਹਿਲਵਾਨਾਂ ਦੇ ‘ਮਿਟੀ ਘੋਲਾਂ’ ਦੀ ਯਾਦ ਤਾਜਾ ਕਰਵਾ ਗਏ| ਪੁਰਾਣੇ ਸਮੇ ਵਿਚ ਪੰਜਾਬ ਦੇ ਪਿੰਡਾਂ ਵਿਚ ਪੈਦੀਆਂ ‘ਛਿੰਝਾਂ’ ਵਿਚ ਭਲਵਾਨਾਂ ਦਾ ਘੋਲ ਅੱਧੇ ਘੰਟੇ ਤੋ ਵੱਧ ਵੀ ਚੱਲ ਜਾਂਦਾ ਸੀ ਤੇ ਘੋਲ ਦਾ ਫੈਸਲਾ ਅੱਕਸਰ ਚਿੱਤ ਕਰਨ ਨਾਲ ਹੀ ਹੁੰਦਾ ਸੀ| ਅੱਜ ਕਲ ਦੀ ਕੁਸ਼ਤੀ ਨੰਬਰਾਂ ਉਪਰ ਅਧਾਰਿਤ ਹੈ| ਪਹਿਲਵਾਨ ਦੇ ਸਰੀਰ ਨੂੰ ਮਿਟੀ ਵੀ ਨਹੀ ਲਗਦੀ ਤੇ ‘ਕੁਸ਼ਤੀ ਦੇ ਦਾਅ ਪੇਚ’ ਮਾਰ ਕੇ ਵੱਧ ‘ਅੰਕ’ ਲੈਣ ਵਾਲਾ ਪਹਿਲਵਾਨ ਜੇਤੂ ਕਰਾਰ ਹੋ ਜਾਦਾਂ ਹੈ| ਕੁਸ਼ਤੀ ਮਿੰਟਾਂ ਵਿਚ ਹੀ ਖੱਤਮ ਵੀ ਹੋ ਜਾਂਦੀ ਹੈ|
ਕੁਸ਼ਤੀ ਦੀ ਖੇਡ ਕਨੈਡਾ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਇਕ ਪ੍ਰਮੁੱਖ ਮਾਨਤਾ ਪ੍ਰਾਪਤ ਖੇਡ ਹੈ| ਵਿਸ਼ਵ ਪੱਧਰ ਉਪਰ ਵੀ ਇਸ ਖੇਡ ਦੇ ਮੁਕਾਬਲੇ ਸਰੀਰਕ ਵੱਜਨ ਅਨੁਸਾਰ ਉਲੰਿਪਕ ਗੇਮਜ, ਏਸ਼ੀਅਨ ਗੇਮਜ, ਕਾਮਨਵੈਲਥ ਖੇਡਾਂ,ਵਿਸ਼ਵ ਮੁਕਾਬਲੇ ਤੇ ਹੋਰ ਬਹੁੱਤ ਸਾਰੇ ਭਾਂਤ ਭਾਤ ਦੇ ਕੁਸ਼ਤੀ ਦੰਗਲ ਸੰਸਾਰ ਭਰ ਦੇ ਵੱਖੋ ਵੱਖ ਮੁਲਕਾਂ ਵਿਚ ਹਰ ਸਾਲ ਹੁੰਦੇ ਰਹਿੰਦੇ ਹਨ| ਅਮਰੀਕਾ, ਇਰਾਨ, ਰਸ਼ੀਆ, ਜੌਰਜੀਆ, ਜਾਪਾਨ, ਤੁਰਕੀ ਦੇ ਭਲਵਾਨਾਂ ਦੀ ਤੂਤੀ ਬੋਲਦੀ ਹੈ| ਭਾਰਤ ਵਿਚ ਹਰਿਆਣਾ ਪ੍ਰਾਂਤ ਦੇ ਜਾਟ ਭਲਵਾਨਾਂ ਉਪੱਰ ਭਵਾਨੀ ਦੇਵੀ ਦੀ ਅਪਾਰ ਕਿਰਪਾ ਹੈ| ਸਾਲ 2010 ਦੀਆਂ ਦਿਲੀ ਕਾਮਨਵੈਲਥ ਗੇਮਜ ਦੌਰਾਨ ਮੀਡੀਆ/ਪਰੈਸ ਕਾਨਫਰੰਸ ਸਮੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ, ਨੂੰ ‘ਮੈ’ ਸਵਾਲ ਕੀਤਾ ਕਿ ਹਰਿਆਣਾ ਵਿਚ ਖੇਡਾਂ ਦਾ ਪੱਧਰ ਵਧਣ ਦਾ ਕੀ ਕਾਰਣ ਹੈ? ਅੰਤ੍ਰਰਾਸਾਟਰੀ ਮੀਡੀਏ ਸਾਹਮਣੇ ਉਨ੍ਹਾਂ ਅੰਗਰੇਜੀ ਤੇ ਹਿੰਦੀ ਵਿਚ ਜੋ ਬਿਆਨ ਦਿਤਾ, ਉਹ ਹਰਿਆਣੇ ਦੇ ਖਿਡਾਰੀਆਂ ਤੇ ਉਨ੍ਹਾਂ ਦੇ ਪ੍ਰੀਵਾਰਾਂ ਉਪੱਰ ਪੂਰਾ ਢੁੱਕਦਾ ਸੀ| ਚੌਧਰੀ ਸਾਹਿਬ ਦਾ ਕਹਿਣਾ ਸੀ ਕਿ “ਹਰਿਆਣਾ ਕੇ ਗਾਉ ਮੇ ਜੱਬ ਵੀ ਕਿਸੀ ਜਾਟ ਪਰੀਵਾਰ ਮੇ ਬੱਚਾ ਬੱਚੀ ਪੈਦਾ ਹੋਤਾ ਹੈ ਤੋ ਉਸ ਪ੍ਰੀਵਾਰ ਕੀ ਪੂਰੀ ਕੋਸਿ਼ਸ਼ ਹੋਤੀ ਹੈ ਕਿ ਉਸੇ ਅੱਛਾ ਖਿਡਾਰੀ ਬਣਾਇਆ ਜਾਏ ਔਰ ਇਸ ਕਾਮ ਮੇ ਪੂਰਾ ਗਾਉ ਉਸ ਪ੍ਰੀਵਾਰ ਕੀ ਤੰਨ,ਮੱਨ ਔਰ ਧੰਨ ਸੇ ਪੂਰੀ ਮਦਦ ਵੀ ਕਰਤਾ ਹੈ| ਇਸ ਕੇ ਉਲਟ ਹਮਾਰੇ ਬੜੇ ਭਾਈ ਪੰਜਾਬ ਕੇ ਸਰਦਾਰੋ ਕੇ ਘਰ ਮੇ ਜਬ ਲੜਕਾ ਲੜਕੀ ਕਾ ਜਨਮ ਹੋਤਾ ਹੈ ਤੋ ਪੂਰੇ ਖਾਨਦਾਨ ਔਰ ਉਨਕੇ ਕਨੈਡਾ, ਅਮਰੀਕਾ, ਇੰਗਲੈਡ, ਆਸਟਰੇਲੀਆ ਮੇ ਰਹਿਤੇ ਰਿਸ਼ਤੇਦਾਰੋ ਔਰ ਸੱਕੇ ਸਬੰਧੀਉ ਕਾ ਪੂਰਾ ਜੋਰ ਲਗਣਾ ਸ਼ੁਰੂ ਹੋ ਜਾਤਾ ਹੈ ਕਿ ਇਸ ਕੋ ਪੰਜਾਬ ਸੇ ਬਾਹਰ ‘ਫੌਰਨ ਕੰਟਰੀ” ਮੇ ਕੈਸੇ ਲੇ ਕੇ ਜਾਣਾ ਹੈ|”
ਸੰਸਾਰ ਪੱਧਰ ਉਪੱਰ ਮਰਦਾਂ ਤੇ ਔਰਤਾਂ ਦੇ ਕੁਸ਼ਤੀ ਮੁਕਾਬਲੇ ਬੱੜੇ ਬੱੜੇ ‘ਕੁਸ਼ਤੀ ਆਰਨਿਆਂ’ ਖੂਬਸੂਰਤ ਹਾਲਾਂ ਤੇ ਨਾਮਵਾਰ ਅੰਤ੍ਰਰਾਸ਼ਟਰੀ ਪੱਧਰ ਦੇ ਸਟੇਡੀਅਮਾਂ ਵਿਚ ਮਹਿੰਗੀਆਂ ਟਿਕਟਾਂ ਨਾਲ ਕਰਵਾਏ ਜਾਂਦੇ ਹਨ| ਮੰਗੋਲੀਆ ਦੇਸ਼ ਵਿਚ ਕੁਸ਼ਤੀ ਦੇ ਸਥਾਨਿਕ ਭਲਵਾਨਾਂ ਦਾ ਤੇਲ ਨਾਲ ਲੱਥ ਪੱਥ ਹੋ ਕੇ ਘੁੱਲਣ ਦਾ ਨਿਵੇਕਲਾ ਢੰਗ ਹੈ| ਪੰਜਾਬ ਦੇ ਪੱਦਮਸ੍ਰੀ ਪਹਿਲਵਾਨ ਕਰਤਾਰ ਸਿੰਘ ਸੁਰ ਸਿੰਘ ਵਾਲੇ, ਰੁਸਤਮੇ ਹਿੰਦ ਪਹਿਲਵਾਨ ਸਰਦਾਰ ਸੁੱਖਵੰਤ ਸਿੰਘ ਸਿੱਧੂ-ਪੱਦੀ ਜਾਗੀਰ, ਪੰਜਾਬੀ ਫਿਲਮਾਂ ਦੇ ਧਾਕੜ ਹੀਰੋ ਪਹਿਲਵਾਨ ਦਾਰਾ ਸਿੰਘ, ਪੰਜਾਬ ਕੁਸ਼ਤੀ ਸੰਸਥਾ ਦੇ ਜਨਾਬ ਪੀ ਆਰ ਸੌਧੀ, ਅੰਤਰਰਾਸ਼ਟਰੀ ਰੈਫਰੀ ਹਰਗੋਬਿੰਦ ਸਿੰਘ ਫਰੀਦਕੋਟ, ਪੰਜਾਬ ਪੁਲੀਸ ਦਾ ਸੋਹਣਾ ਤੇ ਸੌ਼ਕੀਨ ਪਹਿਲਵਾਨ ਜੱਗਜੀਤ ਸਰੋਆ, ਭਾਰਤੀ ਕੱਸਟਮ ਦਾ ਅਫਸਰ ਸੁਰਸਿੰਘੀਆ ਧੀਰਾ ਪਹਿਲਵਾਨ ਦਾ ਨਾਂ ਸੱਥਾਂ ਵਿਚ ਚਲਦਾ ਹੈ|
ਕਨੈਡਾ ਦੇ ਕੁਸ਼ਤੀ ਖਲੀਫੇ ਸ਼ੀਰੀ ਪਹਿਲਵਾਨ-ਬਲਵੀਰ ਸਿੰਘ ਢੇਸੀ ਪੁੱਤਰ ਪਰਮ ਢੇਸੀ ਤੇ ਅਮਰ ਢੇਸੀ, ਅਵਤਾਰ ਭੁੱਲਰ-ਪੁੱਤਰ ਅਰਜਨ ਭੁੱਲਰ, ਫੱਤਾ ਪਹਿਲਵਾਨ, ਸਰਦਾਰ ਕੁਲਵਿੰਦਰ ਸਿੰਘ ਕੂਨਰ-ਪੁੱਤਰ ਕੁਸ਼ਤੀ ਕੋਚ ਸਰਦਾਰ ਗੁਰਜੋਤ ਸਿੰਘ ਕੂਨਰ, ਬੂਟਾ ਸਿੰਘ ਢੀਡਸਾ-ਪੁੱਤਰ ਸੰਨੀ ਢੀਡਸਾ, ਕੁਸ਼ਤੀ ਪ੍ਰਬੰਧਕ ਸਤਨਾਮ ਜੌਹਲ-ਭਾਣਜਾ ਪਹਿਲਵਾਨ ਮਰਹੂਮ ਰਵੀ ਸੋਢੀ, ਕੁਸ਼ਤੀ ਕੋਚ ਪਹਿਲਵਾਨ ਸੁੱਚਾ ਮਾਨ, ਸਰਦਾਰ ਗੁਰਜੀਤ ਸਿੰਘ ਪੁਰੇਵਾਲ-ਪੁਰੇਵਾਲ ਅਖਾੜਾ ਪਿਟ ਮੀਡੋਜ, ਪਹਿਲਵਾਨ ਹਰਜੀਤ ਬਿਲਨ-ਰੁਸਤਮ ਕਲੱਬ, ਪਹਿਲਵਾਨ ਬੇਅੰਤ ਸਿੰਘ, ਡੈਲਟਾ ਵਾਸੀ ਰੀਐਲਟਰ ਡਾਕਟਰ ਗੁਲਜਾਰ ਸਿੰਘ ਬਿਲਿੰਗ ਤੇ ਸਿਆਟਲ ਵਾਸੀ ਕੋਚ ਸਰਦਾਰ ਗੁਰਚਰਨ ਸਿੰਘ ਢਿੱਲੋ ਵੀ ਕਿਸੇ ਨਾਲੋ ਘੱਟ ਨਹੀ ਹਨ|
ਸੰਸਾਰ ਪੱਧਰ ਉਪੱਰ ਕੁਸ਼ਤੀ ਦੀ ਖੇਡ ਪਹਿਲਾਂ ‘ਫੀਲਾ’ ਕੁਸ਼ਤੀ ਨਾਂ ਦੀ ਸੰਸਥਾ ਵਲੋ ਅਯੋਜਤ ਕੀਤੀ ਜਾਂਦੀ ਸੀ ਜੋ ਹੁੱਣ ‘ਯੂਨਾਈਟਿਡ ਵਰਲਡ ਰੈਸਲਿੰਗ ਨਾਂ ਦੀ ਸੰਸਥਾ ਦੇ ਰੂਲਾਂ ਤੇ ਕਾਨੂੰਨਾਂ ਅਨੁਸਾਰ ਉਨ੍ਹਾਂ ਦੇ ਮਾਨਤਾ ਪ੍ਰਾਪਤ ਰੈਸਲਿੰਗ ਰੈਫਰੀਆਂ ਤੇ ਕੁਸ਼ਤੀ ਆਫੀਸਲਜ ਦੁਆਰਾ ਵੱਖੋ ਵੱਖ ਦੇਸਾਂ ਵਿਚ ਹੁੰਦੀ ਹੈ| ਯੂਨਾਈਟਿਡ ਵਰਲਡ ਰੈਸਲਿੰਗ ਸੰਸਥਾ ਵਲੋ ਸਾਲ 2022 ਵਿਚ ਵਿਸ਼਼ਵ ਪੱਧਰ ਦੇ ਚੋਣਵੇ ਨਾਮੀ ਪਹਿਲਵਾਨਾਂ ਦਾ ਕੁਸ਼ਤੀ ਦੰਗਲ ਯੂਰਪ ਦੇ ਮੁਲਕ ਸਰਬੀਆ ਦੀ ਰਾਜਧਾਨੀ ਦੇ ਬਹੁੱਤ ਹੀ ਖੂਬਸੂਤ ਸ਼ਹਿਰ ਬੈਲਗਰੇਡ, ਜੋ ਯੂਰਪ ਦੇ ਮਸ਼ਹੂਰ ਦਰਿਆ ਡਨਊਬ ਤੇ ਸਾਵਾ ਦੀ ਮਿਲਨ ਘਾਟੀ ਉਪੱਰ ਸਥਿਤ ਹੈ ਵਿ਼ਖੇ ਹੋਇਆ ਸੀ| ਜਿਸ ਵਿਚ ਕਨੈਡਾ ਦੇ ਪੰਜਾਬੀ ਮੂਲ ਦੇ ਨਾਮੀ ਪਹਿਲਵਾਨਾਂ ਅਮਰ ਢੇਸੀ, ਜਸਮੀਤ ਫੂਲਕਾ ਤੇ ਨੀਸ਼ਾਨ ਪ੍ਰੀਤ ਰੰਧਾਵਾ ਨੇ ਵੀ ਭਾਗ ਲਿਆ ਹੈ|
16ਵੀ ਮੀਰੀ ਰੈਸਲਿੰਗ ਚੈਂਪੀਅਨਸਿ਼ਪ ਵਿਚ ਬੀ ਸੀ ਦੇ ਸਕੂਲਾਂ ਵਿਚ ਪੜਦੇ ਅਤੇ ਲੋਅਰ ਮੇਨਲੈਡ ਦੀਆਂ ਰੈਸਲਿੰਗ ਅਕੈਡਮੀਆਂ, ਕੁਸ਼ਤੀ ਅਖਾੜਿਆਂ ਤੇ ਕਲੱਬਾਂ ਵਿਚ ਕੁਸ਼ਤੀ ਦੇ ‘ਦਾਉ ਪੇਚ’ ਸਿਖਦੇ ਨੌਜਵਾਨ ਪਹਿਲਵਾਨ ਬੱਚੇ ਬੱਚਿਆਂ ਤੇ ਉਨਾਂ ਦੇ ਮੂਲ ਗੋਰੇ, ਕਾਲੇ ਚੀਨੀ, ਭਾਰਤੀ ਤੇ ਪੰਜਾਬੀ ਪ੍ਰੀਵਾਰਾਂ ਨੇ ਉਚੇਚਾ ਭਾਗ ਲਿਆ| ਟੇਕ ਡਾਊਨ ਕੁਸ਼ਤੀ ਅਕੈਡਮੀ, ਕਨੈਡੀਅਨ ਮੱਲ ਰੈਸਲਿੰਗ ਕਲੱਬ, ਮੀਰੀ ਪੀਰੀ ਰੈਸਲੰਿਗ ਕਲੱਬ, ਰੁੱਸਤਮ ਰੈਸਲਿੰਗ ਕਲੱਬ, ਕੋਸਟ ਰੈਸਲੰਿਗ ਅਕੈਡਮੀ, ਖਾਲਸਾ ਰੈਸਲਿੰਗ ਕਲੱਬ, ਬਾਲਾ ਜੀ ਰੈਸਲੰਿਗ ਕਲੱਬ, ਅੱਬਰਨੀ ਰੈਸਲਿੰਗ ਕਲੱਬ, ਚਿਲਾਵੈਕ ਰੈਸਲਿੰਗ ਕਲੱਬ, ਮੈਰੀਅਟ ਰੈਸਲਿੰਗ ਕਲੱਬ ਆਦਿ ਦੇ ਬੱਚੇ ਬੱਚਿਆਂ ਨੇ ਅਹਿਮ ਮੱਲਾਂ ਮਾਰੀਆਂ| ਐਬਸਟਫੋਰਡ ਦੇ ਨਾਮੀ ਫਾਰਮਰ ਤੇ ਪਹਿਲਵਾਨਾਂ ਦੇ ਮਸੀਹਾ ਸਰਦਾਰ ਕੁਲਵਿੰਦਰ ਸਿੰਘ ਕੂਨਰ ਤੇ ਉਨ੍ਹਾਂ ਦੇ ਨੌਜਵਾਨ ਪਹਿਲਵਾਨ ਪੁੱਤਰ ਸਰਦਾਰ ਗੁਰਜੋਤ ਸਿੰਘ ਕੂਨਰ-ਕੁਸ਼ਤੀ ਕੋਚ ਬੀ ਸੀ ਰੈਸਲਿੰਗ ਸੰਸਥਾ ਦਾ ਮਹੱਤਵ ਪੂਰਨ ਰੋਲ ਤੇ ਸਹਿਯੋਗ ਰਿਹਾ| ਟੂਰਨਾਮੈਟ ਦੇ ਪ੍ਰਬੰਧਕ ਸਰਦਾਰ ਚੰਨਮੀਤ ਫੂਲਕਾ ਨੇ ਆਪਣੀਆਂ ਪ੍ਰਬੰਧਕੀ ਜੁਮੇਵਾਰੀਆਂ ਬਾਖੂਬੀ ਨਿਭਾਈਆਂ| ਮੀਰੀ ਪੀਰੀ ਕਲੱਬ ਦੇ ਰੈਸਲਿੰਗ ਕੋਚ ਤੇ ਕੁਸ਼ਤੀ ਖਲੀਫਾ ਸੁਚਾ ਮਾਨ ਦਾ ਯੋਗਦਾਨ ਵੀ ਭਰਪੂਰ ਰਿਹਾ| ਐਬਸਟਫੋਰਡ ਪੰਜਾਬੀ ਜੱਟ ਸਰਦਾਰ ਹਰਜੀਤ ਫੂਲਕਾ, ਸਰਦਾਰ ਜੋਰਾ ਕਲੇਰ, ਸਰਦਾਰ ਜਸਵਿੰਦਰ ਗਿਲ, ਮਿੰਟੂ ਜੌਹਲ, ਗੁਰਤੇਜ ਗਿਲ, ਰਾਜੂ ਢਿਲੋ ਤੇ ਉਨ੍ਹਾਂ ਦੇ ਪ੍ਰੀਵਾਰਾਂ ਨੇ ਵੀ ਟੂਰਨਾਮੈਟ ਦੀ ਸਫਲਤਾ ਲਈ ਅੱਗੇ ਵਧ ਕੇ ਕੰਮ ਕੀਤਾ| ਮੀਰੀ ਪੀਰੀ ਰੈਸਲੰਿਗ ਕਲੱਬ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਸਮਰਥੱਕਾਂ ਦਾ ਇਹ ਖੇਡ ਮੁਕਾਬਲਾ ਸੈਕੜੇ ਕਨੈਡੀਅਨ ਨੌਜਵਾਨਾਂ ਨੂੰ ਰਿਸ਼ਟ ਪੁਸ਼ਟ, ਨਰੋਆ ਤੇ ਨਸਿ਼ਆਂ ਤੋ ਰਹਿਤ ਸਰੀਰ ਰੱਖਣ ਵਿਚ ਮਦਦ ਕਰਦਾ ਹੈ| ਦੁਨਿਆ ਭਰ ਦੇ ਅਗਾਂਹ ਵਧੂ ਦੇਸਾਂ ਦੀਆਂ ਸਰਕਾਰਾਂ ਦਾ ਮੰਨਣਾ ਹੈ ਕਿ ਚੰਗੇ ਖਿਡਾਰੀ ਤੇ ਮਿਹਨਤੀ ਫੌਜੀ ਲਈ ਜੀਵਨ ਭਰ ਦਵਾਈਆਂ, ਡਾਕਟਰਾਂ ਤੇ ਹਸਪਤਾਲਾਂ ਦੀ ਲੋੜ ਹੀ ਨਹੀ ਰਹਿੰਦੀ ਜਿਸ ਨਾਲ ਮੱੁਲਕ ਦੀ ਸਿਹਤ ਸੰਭਾਲ ਦਾ ਇਕ ਵੱਡਾ ਬੱਜਟ ਸਿਖਿਆ, ਲੋਕ ਭਲਾਈ ਤੇ ਹੋਰ ਅਨੇਕਾਂ ਅਗਾਂਹ ਵਧੂ ਨਿਰਮਾਣਾਂ ਲਈ ਵਰਤਿਆ ਜਾ ਸਕਦਾ ਹੈ| ਇਸ ਦੀ ਉਦਾਹਰਣ ਮੈ ਖੁੱਦ ਸੰਤੋਖ ਸਿੰਘ ਮੰਡੇਰ ਹਾਂ ਕਿ ਮੈ ਇਕ ਖਿਡਾਰੀ ਹੋਣ ਦੇ ਨਾਤੇ 72 ਸਾਲ ਦੀ ਉਮਰ ਵਿਚ ਹਸਪਤਾਲ ਨਹੀ ਗਿਆ ਤੇ ਨਾ ਹੀ ਡਾਕਟਰਾਂ ਦੇ ਬੈਚਾਂ ਉਪਰ ਜਾ ਕੇ ਬੈਠਿਆ ਹਾਂ| ਅੰਗਰੇਜੀ ਗੋਲੀ, ਕੈਪਸੂਲ ਤੇ ਟੀਕਾ ਵੀ ਨਾ ਮਾਤਰ ਹੀ ਲਿਆ ਹੈ| ਟਰੈਕ ਸੂਟ ਪਾਉ, ਟਰੈਕ ਦੇ ਦੋ ਚਾਰ ਚੱਕਰ ਲਾਉ, 10 ਤੋ 15 ਵੱਡੀਆਂ ਛੋਟੀਆਂ ਸੱਪਰਿੰਟਾਂ ਲਾਉ, ਸਰੀਰ ਗਰਮ ਸਾਰ ਕਰੋ, ਪਸੀਨਾ ਕੱਢੋ, ਸਾਰੀਆਂ ਅਲਾਮੱਤਾਂ ਆਪੇ ਹੀ ਗਾਇਬ ਹੋ ਜਾਦੀਆਂ ਹਨ|
ਕਨੈਡਾ ਵਿਚ ਪੰਜਾਬੀਆਂ ਦੇ “ਗਰੈਡ ਕਰੈਕਟਰ” ਬਾਰੇ ਇਕ ਕਨੈਡੀਅਨ ਗੋਰੇ ਦੇ ਕਹੇ ਸ਼ਬਦਾਂ ਦਾ ਤਰਾਜੂ ਕੀ ਬਿਆਨ ਕਰਦਾ ਹੈ| ਗੋਰੇ ਦਾ ਕਹਿਣਾ ਸੀ “ਚੀਨੀ, ਜਪਾਨੀ ਤੇ ਕੋਰੀਅਨ ਮੂਲ ਦੇ ਧਨਾਢ ਲੋਕ ਕਨੈਡਾ ਵਿਚ ਅੰਤਾਂ ਦਾ ਪੈਸਾ ਲੈ ਕੇ ਆਏ| ਇਥੇ ਆ ਕੇ ਉਨ੍ਹਾਂ ਆਲੀਸ਼ਾਨ ਘਰ ਖਰੀਦੇ,ਨੱਵੀਆਂ ਨਕੋਰ ਕਾਰਾਂ ਲਈਆਂ ਤੇ ਸਾਰਾ ਦਿਨ ਗੌਲਫ ਖੇਡਦੇ ਹਨ| ਉਨ੍ਹਾਂ ਕਨੈਡਾ ਵਿਚ ਨਾ ਕੋਈ ਕੰਮ ਕੀਤਾ ਤੇ ਨਾ ਹੀ ਕੋਈ ‘ਜੌਬ’ ਪੈਦਾ ਕੀਤੀ| ਭਾਰਤੀ ਮੂਲ ਦੇ ਪੰਜਾਬੀ ਲੋਕ ਕਨੈਡਾ ‘ਨੰਗ ਮਲੰਗ’ ਆਏ, ਇਥੇ ਆ ਕੇ ਉਨ੍ਹਾਂ ‘ਹੱਡ ਭੰਨਵੀ’ ਮਿਹਨਤ ਕੀਤੀ ਤੇ ਅੱਜ ਉਹ ਕਨੈਡਾ ਵਿਚ ਕੰਸਟਰਕਸ਼ਨ ਕੰਪਨੀਆਂ ਦੇ ਕਰਤਾ ਧੱਰਤਾ, ਟੱਰਕਾਂ ਟੈਕਸੀਆਂ ਦੇ ਉਨਰ ਅੱਪਰੇਟਰ, ਫਾਰਮਾਂ ਦੇ ਮਾਲਿਕ, ਨਾਮੀ ਡਾਕਟਰ, ਉਘੇ ਵਕੀਲ, ਘਾਗ ਸਿਆਸਤਦਾਨ ਬਣ ਕੇ ਕਨੈਡਾ ਦੇ ਅੱਰਥਚਾਰੇ ਵਿਚ ਹਜਾਰਾਂ ਲੋਕਾਂ ਨੂੰ ਰੋਜਗਾਰ ਦੇ ਕੇ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ|