Headlines

ਪਾਲ ਢਿੱਲੋਂ ਦਾ ਗਜ਼ਲ ਸੰਗ੍ਰਹਿ-ਜਗਦਾ ਰਹੀਂ ਵੇ ਦੀਵਿਆ

ਅਰੂਜ਼ ਦੇ ਝਰੋਖੇ ਥਾਣੀ -ਨਦੀਮ ਪਰਮਾਰ

……
‘ਜਗਦਾ ਰਹੀਂ ਵੇ ਦੀਵਿਆ’ ਪਾਲ ਢਿੱਲੋਂ ਦਾ 9ਵਾਂ ਗ਼ਜ਼ਲ ਸੰਗ੍ਰਹਿ ਹੈ।ਇਸ ਵਿਚ ਕੁਲ 75 ਗ਼ਜ਼ਲਾਂ ਨੇ।ਜਿਨ੍ਹਾਂ ਵਿੱਚੋਂ 35 ਫ਼ੇਲੁਨ ਰੁਕਨ ਦੀਆਂ ਨੇ, 20, ਬਹਿਰ ਰਮਲ, 15 ਬਹਿਰ ਹਜ਼ਜ, 3 ਬਹਿਰ ਮੇਜ਼ਾਰਿਅ ਤੇ ਇਕ ਇਕ ਬਹਿਰ ਰਜਜ਼ ਤੇ ਬਹਿਰ ਮੁਤਕਾਰਿਬ ਵਿਚ ਨੇ। ਬਹਿਰ ਮੁਤਕਾਰਿਬ ਉਹ ਬਹਿਰ ਹੈ ਜਿਸ ਵਿਚ ਗੁਰੂ ਸਾਹਿਬ ਦਾ ਜ਼ਫ਼ਰ ਨਾਮਾ ਹੈ ਜਿਸ ਦਾ ਅੰਤਲਾ ਸ਼ਿਅਰ ਹੈ-
ਚੂੰ ਕਾਰ ਅਜ਼ ਹਮਾ ਹੀਲਤੇ-ਸਰਗੁਜ਼ਸ਼ਤ
ਹਲਾਲ ਅਸਤ ਬੁਰਦਨੇ ਸ਼ਮਸ਼ੀਰ ਦਸਤ
ਗ਼ਜ਼ਲਾਂ ਦੇ ਵੇਰਵੇ ਤੋਂ ਇਹ ਸਵਾਲ ਉੱਠਦਾ ਹੈ ਕਿ ਰੁਕਨ ਫ਼ੇਲੁਨ, ਜਿਸ ਨੂੰ ਪਿੰਗਲ ਦੇ ਮਾਤਰਿਕ ਛੰਦ ਵਿਚ ਡਗਨ ਕਿਹਾ ਜਾਂਦਾ ਹੈ, ਵਿਚ ਐਨੀਆਂ ਗ਼ਜ਼ਲਾਂ ਕਿਉਂ ਨੇ? ਬਾਕੀ ਬਹਿਰਾਂ ਵਿਚ ਕਿਉਂ ਨਹੀਂ?
ਇਸ ਦੇ ਦੋ ਕਾਰਨ ਨੇ।
1:- ਸਾਡੀ ਬੋਲੀ ਤੇ ਬੋਲਣ ਦਾ ਸੁਭਾ।
ਸਾਡੀ ਬੋਲੀ ਹੀ ਨਹੀਂ, ਦੁਨੀਆਂ ਦੀਆਂ ਸਾਰੀਆਂ ਬੋਲਿਆਂ- ਦੋ, ਦੋ+ਇਕ {2+1} ਜਾਂ ਇਕ+ਦੋ {1+2} ਦੇ ਹਸਾਬ ਨਾਲ ਅੱਖਰਾਂ ਨੂੰ ਜੋੜ ਕੇ ਬੋਲੀਆਂ ਜਾਂਦੀਆਂ ਨੇ।ਪਿੰਗਲ ਤੇ ਮਾਤਰਿਕ ਛੰਦ ਵਿਚ ਦੋ ਨੂੰ ਗੁਰੂ ਤੇ ਇਕ ਨੂੰ ਲਘੂ ਕਿਹਾ ਜਾਂਦਾ ਹੈ। ਪਰ, ਡਗਨ ਦੇ ਬੋਲਣ ਦਾ ਹਿਸਾਬ ਵੱਖਰਾ ਤੇ ਇਸ ਤਰ੍ਹਾਂ ਹੈ-
ਗੁਰੂ ਗੁਰੂ, ਗੁਰੂ ਲਘੂ ਲਘੂ, ਲਘੂ ਗੁਰੂ ਲਘੂ, ਲਘੂ ਲਘੂ ਲਘੂ ਲਘੂ
2+2 2+1+1 1+2+1 1+1+1+1
ਉਦਾਹਰਨ – ਰਿਗ ਵੇਦ। ਗਾਇਤਰੀ ਮੰਨਤਰ – ਓਮ ਭੁੂਰ ਭਵੈ— 2+1, 2+1, 1+2 …
ਕੁਰਆਨ ਸ਼ਰੀਫ਼ ਕਲਮਾ ਬਿਸਮਿੱਲਾ –- 2+2+2+2 …
ਗੁਰੂ ਗਰੰਥ ਸਾਹਿਬ ਮੰਦਾਵਣੀ ਛੰਦ ਥਾਲ ਵਿਚ ਤਿੰਨ – 2+1, 2+2, …
‘ਦੋ ਤੇ ਇਕ’ ਹੀ ਡਿਜੀਟਲ ਕਮੂਨੀਕੇਸ਼ਨ ( ਧਗਿਟਿੳਲ ਛੋਮਮੁਨਚਿੳਟੋਿਨ ) ਦਾ ਆਧਾਰ ਹੈ।ਇਸ ਵਿਚ ਦੋ ਇਕ ਤੇ ਇਕ ਸਿਫ਼ਰ ਯਾਣੀ, ਜ਼ੀਰੋ ਬਣ ਜਾਂਦਾ ਹੈ।1 0 ਜਾਂ 0 1.
2:- ਰੁਕਨ ਫ਼ੇਲੁਨ ਦਾ ਬਹਿਰ ਬਹਿਰ ਮੁਤਕਾਰਿਬ ਤੇ ਮੁਤਦਾਰਿਕ ਵਿਚ ਹੋਣਾ ਤੇ ਇਨ੍ਹਾਂ ਦੇ ਰੁਕ ਫ਼ਊਲੁਨ ਤੇ ਫ਼ਾਇਲੁਨ ਦਾ ਇਕ ਗ਼ਜ਼ਲ ਵਿਚ ਆਉਣ ਕਰਕੇ ਗੱਡ-ਮੱਡ ਹੋਣਾ।
ਉਦਾਹਰਨ ਲਈ ਦੇਖੋ ਸਫ਼ਾ 45, 49, 67, 69, 71 ਦੀਆਂ ਗ਼ਜ਼ਲਾਂ।
ਮੇਰੀ ਜਾਚੇ ਇਹ ਕੋਈ ਐਬ ਨਹੀਂ।ਸਗੋਂ ਇਹ ਸਾਡੀ ਬੋਲੀ ਦੀ ਅਮੀਰੀ ਤੇ ਸਿਫ਼ਤ ਹੈ। ਉਰਦੂ ਵਿਚ ਇਸ ਝੰਜਟ ਨੂੰ ਦੇਖਕੇ, ਜੰਮੂੰ ਯੁਨੀਵਰਸਿਟੀ ਦੇ ਵੀ.ਸੀ. ਗਿਆਨ ਚੰਦ ਜੈਨ ਨੇ, ਉਰਦੂ ਦੇ ਮਆਰੂਫ਼ ਸ਼ਾਇਰ ਮੀਰ ਤਕੀ ਮਰੀ ਦੀਆਂ ਗ਼ਜ਼ਲਾਂ ਦਾ ਵੇਰਵਾ ਦੇ ਕੇ ਅਪਣੀ ਅਰੂਜ਼ ਦੀ ਕਿਤਡਬ ਵਿਚ, ਇਸ ਨੂੰ ਮਾਤਰਿਕ ਬਹਿਰ ਦਾ ਨਾਂ ਦਿੱਤਾ ਹੈ; ਜੋ ਸੋਲਾਂ ਮਾਤਰਾਵਾਂ ਤੋਂ ਲੈ ਕੇ 32 ਮਾਤਰਾਵਾਂ ਤਕ ਜਾਂ ਇਸ ਤੋਂ ਵੀ ਅੱਗੇ ਵਧਾਈ ਜਾ ਸਕਦੀ ਹੈ।
ਇਸ ਗ਼ਜ਼ਲ ਸੰਗ੍ਰਹਿ ਵਿਚ ਫ਼ੇਲੁਨ ਯਾਣੀ ਮਾਤਰਿਕ ਬਹਿਰ ਵਿਚ ਬਹੁਤੀਆਂ ਗ਼ਜ਼ਲਾਂ ਦਾ ਹੋਣਾ ਕੋਈ ਅੇਬ ਨਹੀਂ। ਸਗੋਂ ਇਹ ਇਕ ਸ਼ੁੱਭ ਸ਼ਗਨ ਹੈ ਕਿ ਪੰਜਾਬੀ ਗ਼ਜ਼ਲ ਵੀ, ਫ਼ਾਰਸੀ ਗ਼ਜ਼ਲ ਵਾਂਗ ਬਹਿਰਾਂ ਦੀ ਵਰਤੋਂ ਲਈ ਅਪਣੀਆਂ ਜੜ੍ਹਾ ਨਾਲ ਜੁੜ ਰਹੀ ਹੈ।

ਅਰੂਜ਼ੀਆਂ ਨੇ, ਗ਼ਜ਼ਲ ਦੇ ਸ਼ਿਅਰਾਂ ਵਿਚ 35 ਐਬ ਤੇ 65 ਗੁਣ ਦੱਸੇ ਨੇ ਜਿਨ੍ਹਾਂ ਦੇ ਨਾਂ ਅਰਬੀ ਬੋਲੀ ਵਿਚ ਨੇ।ਇਸ ਕਰਕੇ ਮੈਂ ਇਨ੍ਹਾਂ ਦਾ ਗ਼ਿਕਰ ਨਹੀਂ ਕਰਾਂ ਗਾ।ਐਬ ਲੱਭਣੇੇ ਤਾਂ ਬਹੁਤ ਸੌਖਾ ਕੰਮ ਹੈ ਪਰ ਗੁਣ ਟੋਲ੍ਹਣੇ, ਬਹੁਤ ਮੁਸ਼ਕਿਲ। ਹਾਂ ਕੁਝ ਗੁਣ ਨੇ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਟੋਲ੍ਹ ਸਕਦੇ ਹਾਂ। ਜਿਵੇਂ ਬੋਲੀ, ਸੋਚ ਦੀ ਉੜਾਨ, ਮੰਨਜ਼ਰ ਨਿਗਾਰੀ, ਤਸ਼ਬੀਹਾਂ, ਰਮਜ਼ਾਂ, ਬਿੰਬ, ਮਜ਼ਬੂਨ ਨਿਗਾਰੀ, ਪਰਤੀਕ ਤਗ਼ੱਜ਼ਲ ਆਦਿ।
ਤਗ਼ੱਜ਼ਲ ਤੇ ਇਸ਼ਕ ਦੀ ਇਨਤਹਾ ਦੇਖਣ ਲਈ ਦੇਖੋ, ਬਹਿਰ ਰਜ਼ਜ ਮਸੱਮਨ ਸਾਲਮ ਵਿਚ ਪੰਨਾ 81 ਦੀ ਗ਼ਜ਼ਲ। ਮੈਂ ਇਸ ਦਾ ਇਕ ਸ਼ਿਅਰ ਪੇਸ਼ ਕਰਦਾਂ –
ਉਲਫ਼ਤ ਦੀ ਇਕ ਤਸਵੀਰ ਸੀ ਮੈਨੂੰ ਨਜ਼ਰ ਆਈ ਉਦੋਂ
ਜਦ ਦੇਖਿਆ ਮੈਂ ਆਈਨਾ ਸੀ ਹੂ-ਬਹੂ ਚਿਹਰਾ ਤਿਰਾ
ਹੁਣ ਮੈਂ ਕਨਾਏ ਯਾਣੀ ਪਰਤੀਕ ਦਾ ਇਕ ਸ਼ਿਅਰ, ਜੋ ਭਾਰਤ ਦੀ ਮਾਜੂਦਾ ਹਕੂਮਤੀ ਹਾਲਾਤ ਦੀ ਪੂਰੀ ਅਕਾਸੀ ਕਰਦਾ, ਸੁਣਾ ਕੇ ਅਪਣੀ ਗੱਲ ਖਤਮ ਕਰਦਾ ਹਾਂ।
ਇਕ ਉੱਲੂ ਜੋ ਕਬਜ਼ਾ ਕਰਕੇ ਬੈਠਾ ਬਸਤੀ ‘ਤੇ
ਬਸਤੀ ਨੂੰ ਉਹ ਖੰਡਰ ਵਰਗਾ ਕਰਦਾ ਲਗਦਾ ਹੈ।