Headlines

ਰਾਏ ਅਜ਼ੀਜ ਉਲਾ ਖਾਨ ਵਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ

ਲਹੌਰ- ਬੀਤੇ ਦਿਨੀ ਪਾਕਿਸਤਾਨ ਨੈਸ਼ਨਲ ਅਸੰਬਲੀ ਦੇ ਸਾਬਕਾ ਮੈਂਬਰ ਰਾਏ ਅਜ਼ੀਜ ਉਲ਼ਾ ਖਾਨ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਤਹਿਰੀਕ ਏ ਇਨਸਾਫ ਪਾਰਟੀ ਦੇ ਪ੍ਰਧਾਨ ਜਨਾਬ ਇਮਰਾਨ ਖਾਨ ਦੀ ਸਿਹਤ ਦਾ ਹਾਲ ਚਾਲ ਪੁੱਛਿਆ।  ਉਹ ਲਹੌਰ ਸਥਿਤ ਸਾਬਕਾ ਪ੍ਰਧਾਨ ਮੰਤਰੀ ਦੇ  ਗ੍ਰਹਿ ਵਿਖੇ ਪੁੱਜੇ ਤੇ ਉਹਨਾਂ ਦੀ ਤੰਦਰੁਸਤੀ ਲਈ ਦੁਆ ਸਲਾਮ ਉਪਰੰਤ ਪਾਰਟੀ ਦੀਆਂ ਆਗਾਮੀ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਏ ਸਾਹਿਬ ਨੇ ਦੇਸ ਪ੍ਰਦੇਸ਼ ਨੂੰ ਫੋਨ ਉਪਰ ਦੱਸਿਆ ਕਿ ਜਨਾਬ ਇਮਰਾਨ ਖਾਨ ਉਪਰ ਪਿਛਲੇ ਦਿਨੀਂ ਹੋਏ ਜਾਨ ਲੇਵਾ ਹਮਲੇ ਚੋ ਖੁਦਾ ਨੇ ਉਹਨਾਂ ਨੂੰ ਹੱਥ ਦੇਕੇ ਰੱਖਿਆ। ਇਸ ਹਮਲੇ ਦੌਰਾਨ ਉਹਨਾਂ ਦੀ ਸੱਜੀ ਲੱਤ ਵਿਚ ਗੋਲੀ ਲੱਗੀ ਸੀ। ਉਹਨਾਂ ਦੇ ਜ਼ਖਮ ਭਰ ਆਏ ਹਨ ਤੇ ਲੱਤ ਦਾ ਫਰੈਕਚਰ ਵੀ ਠੀਕ ਹੋ ਰਿਹਾ ਹੈ। ਪੂਰੀ ਕੌਮ ਦੀਆਂ ਦੁਆਵਾਂ ਉਹਨਾਂ ਦੇ ਨਾਲ ਹਨ।

ਜ਼ਿਕਰਯੋਗ ਹੈ ਕਿ ਰਾਏ ਅਜ਼ੀਜ ਉਲਾ ਖਾਨ ਸਾਬਕਾ ਪ੍ਰਧਾੈਨ ਮੰਤਰੀ ਇਮਰਾਨ ਖਾਨ ਦੇ ਸਕੂਲੀ ਜਮਾਤੀ ਹਨ ਤੇ ਉਹਨਾਂ ਦੀ ਪਾਰਟੀ ਨਾਲ ਨੇੜਿਊਂ ਜੁੜੇ ਹੋਏ ਹਨ।

ਇਥੋੇ ਵੀ ਜ਼ਿਕਰਯੋਗ ਹੈ ਕਿ ਰਾਏ ਸਾਹਿਬ ਰਾਏਕੋਟ ਦੇ ਨਵਾਬ ਰਾਏ ਕੱਲਾ ਜਿਹਨਾਂ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੰਗਾਸਾਗਰ ਨਾਮ ਦਾ ਪਵਿੱਤਰ ਬਰਤਨ ਤੋਹਫੇ ਵਜੋ ਦਿੱਤਾ ਸੀ, ਦੇ ਵੰਸ਼ਜ਼ ਹਨ।

Lahore- Former member of Pakistan National Assembly, Rai Aziz Ullah Khan wishes speedy recovery to Mr. Imran Khan, the former prime minister of Pakistan and leader of the Tehreek-e-Insaf Party, While a personal meeting at the former prime minister’s home in Lahore.

Over the phone, Rai Sahib told Des Prades that Mr. Imran Khan is now getting speedy recovery after injured in a deadly attack on him.

Former Pakistan Prime Minister was suffered bullet injuries in his right leg and was immediately taken to a hospital in Lahore after assailants opened fire at his container during the Pakistan Tehreek-e-Insaaf party’s ‘Long March’ in Gujranwala on Nov 3, 2022. Several people, including PTI leader Faisal Javed, was injured in the firing.