Headlines

ਚੋਹਲਾ ਸਾਹਿਬ ਵਿਖੇ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ 27 ਨੂੰ

ਜੇਤੂ ਟੀਮ ਦਾ 61 ਹਜ਼ਾਰ ਰੁਪਏ ਨਗਦ ਇਨਾਮ ਤੇ ਕੱਪ ਨਾਲ ਕੀਤਾ ਜਾਵੇਗਾ ਸਨਮਾਨ-

ਚੋਹਲਾ ਸਾਹਿਬ/ਤਰਨਤਾਰਨ (ਰਾਕੇਸ਼ ਨਈਅਰ)-
ਸ਼੍ਰੀ ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਯਾਰਾਂ ਬੇਲੀਆਂ ਦਾ ਹਾਕੀ ਕਲੱਬ,ਨਗਰ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ 27,28 ਫਰਵਰੀ ਅਤੇ 1 ਮਾਰਚ ਨੂੰ ਇਥੋਂ ਦੇ ਅੰਤਰਰਾਸ਼ਟਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਮੰਗਲਵਾਰ ਨੂੰ ਇਥੇ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਦੀ ਵਿਸ਼ੇਸ਼ ਮੀਟਿੰਗ ਹੋਈ।ਇਸ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਹਿਲਵਾਨ ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਪ੍ਰਵੀਨ ਕੁਮਾਰ ਕੁੰਦਰਾ ਮੈਂਬਰ ਪੰਚਾਇਤ,ਜਗਤਾਰ ਸਿੰਘ ਜੱਗਾ,ਜਸਵਿੰਦਰ ਸਿੰਘ ਰੋਮੀ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਹਾਕੀ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਭਾਗ ਲੈਣਗੀਆਂ।ਜੇਤੂ ਰਹਿਣ ਵਾਲੀ ਟੀਮ ਦਾ 61 ਹਜ਼ਾਰ ਰੁਪਏ ਨਗਦ ਇਨਾਮ ਅਤੇ ਕੱਪ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ।ਜਦਕਿ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਨਗਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸੈਮੀਫਾਈਨਲ ਵਿੱਚ ਪੁੱਜਣ ਵਾਲੀਆਂ ਦੋਵੇਂ ਟੀਮਾਂ ਨੂੰ 15-15 ਹਜ਼ਾਰ ਰੁਪਏ ਨਗਦ ਇਨਾਮ ਅਤੇ ਕੁਆਰਟਰ ਫਾਈਨਲ ਦੀਆਂ ਚਾਰੇ ਟੀਮਾਂ ਨੂੰ 71-71 ਸੌ ਰੁਪਏ ਨਗਦ ਇਨਾਮ ਵਜੋਂ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਦੂਰੋਂ ਆਉਣ ਵਾਲੀਆਂ ਟੀਮਾਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਵੀ ਕਲੱਬ ਵਲੋਂ ਕੀਤਾ ਜਾਵੇਗਾ।ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ‘ਆਪ’ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਸਕੱਤਰ ਕੇਵਲ ਨਈਅਰ ਚੋਹਲਾ ਸਾਹਿਬ,ਰਵੀਪਾਲ ਸਿੰਘ ਰਵੀ,ਜਸਵਿੰਦਰ ਸਿੰਘ ਰੋਮੀ,ਬਲਜਿੰਦਰ ਸਿੰਘ ਸੋਨੂੰ,ਸਰਬਜੀਤ ਸਿੰਘ ਰਾਜਾ,ਗੁਰਚਰਨ ਸਿੰਘ,ਰਣਦੀਪ ਸਿੰਘ ਦੀਪੂ,ਡਾ.ਯੁੱਧਬੀਰ ਸਿੰਘ,ਇੰਸਪੈਕਟਰ ਬਲਜੀਤ ਸਿੰਘ,ਬਹਾਦਰ ਸਿੰਘ,ਜਗਤਾਰ ਸਿੰਘ ਜੱਗਾ,ਜਸਕਰਨ ਜਿੰਮੀ,ਗੁਰਪਾਲ ਸਿੰਘ ਪਾਲਾ,ਅਮਰੀਕ ਸਿੰਘ ਮੀਕੀ,ਰਜਿੰਦਰ ਹੰਸ,ਰਣਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਚੋਹਲਾ ਸਾਹਿਬ ਵਿਖੇ ਹੋਣ ਵਾਲੇ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਪ੍ਰਬੰਧਕ ਜਗਤਾਰ ਸਿੰਘ ਜੱਗਾ,ਜਸਵਿੰਦਰ ਸਿੰਘ ਰੋਮੀ,ਰਵੀਪਾਲ ਸਿੰਘ ਰਵੀ,ਬਲਜਿੰਦਰ ਸਿੰਘ ਸੋਨੂੰ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)