Headlines

ਪ੍ਰੀਤਮ ਸਿੰਘ ਭਰੋਵਾਲ ਨੇ ਮੁੱਖ ਮੰਤਰੀ ਕੋਲ ਉਠਾਇਆ ਐਨ ਆਰ ਆਈ ਮੁਸ਼ਕਿਲਾਂ ਦਾ ਮੁੱਦਾ

ਲੁਧਿਆਣਾ 16 ਫ਼ਰਵਰੀ -ਬਾਬਾ ਫਰੀਦ ਫਾਊਂਡੇਸਨ ਇੰਟਰਨੈਸਨਲ ਦੇ ਚੈਅਰਮੈਨ ਤੇ ਐਨ ਆਰ ਆਈ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਐਨ ਆਰ ਆਈਜ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ । ਉਹਨਾਂ ਦੱਸਿਆ ਕਿ ਇੱਥੇ ਕਿਵੇਂ ਬਾਹਰੋਂ ਆਇਆਂ ਐਨ ਆਰ ਆਈਜ਼ ਦੀਆਂ ਜ਼ਮੀਨਾਂ ,ਪਲਾਟਾਂ ਤੇ ਕਬਜ਼ੇ ਕੀਤੇ ਜਾਂਦੇ ਹਨ।ਛੋਟੇ ਛੋਟੇ ਕੇਸਾਂ ਵਿੱਚ ਉਲਝਾ ਕੇ ਸਾਲਾਂ ਤੱਕ ਖਰਾਬ ਕਰਦੇ ਬਲੈਕ ਮੇਲ ਕਰਦੇ ਹਨ। ਉਹਨਾਂ ਕਿਹਾ ਕਿ ਬਹੁਤ ਲੋਕ ਇੱਥੇ ਰਹਿਣ ਵਾਲਿਆਂ ਦਾ ਹੀ ਸਾਥ ਦਿੰਦੇ ਹਨ। ਸੱਚਾ ਝੂਠਾ ਨਹੀਂ ਵੇਖ ਦੇ ਐਨ ਆਰ ਆਈ ਪ੍ਰੇਸ਼ਾਨ ਹੋ ਕੇ ਮੁੜ ਜਾਂਦੇ ਹਨ। ਆਪਣੀਆਂ ਕੀਮਤੀ ਮਕਾਨ ਪਲਾਟ ਜ਼ਮੀਨਾਂ ਤੋਂ  ਵਾਂਝੇ ਰਹਿ ਜਾਂਦੇ ਹਨ।
ਉਹਨਾਂ ਕਿਹਾ ਕਿ ਗਲਤ ਬੰਦਿਆਂ ਦੀ ਮਦਦ ਕਰਨ ਵਾਲੇ ਚਾਹੇ ਪੁਲੀਸ ਅਫਸਰ ਹੋਣ ਜਾ ਵੱਢੇ ਸਿਆਸੀ ਲੋਕ ਉੱਨਾਂ ਤੇ ਕਰਵਾਈ ਕੀਤੀ ਜਾਵੇ। ਛੇਤੀ ਫੈਸਲੇ ਕਰਨ ਵਾਲੀਆਂ ਕੋਰਟਾਂ ਬਣਾਈਆਂ ਜਾਣ ਤਾਂ ਜੋ ਛੇਤੀ ਤੋਂ ਛੇਤੀ ਨਿਆਂ ਮਿੱਲ ਸਕੇ। ਚੇਅਰਮੈਨ ਭਰੋਵਾਲ ਵਲੋ ਦੱਸੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਤੇ ਮੰਤਰੀ ਨੇ ਗੋਰ ਨਾਲ ਸੁਣਿਆ ਤੇ ਛੇਤੀ ਤੋਂ ਛੇਤੀ ਹੱਲ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਵਾਅਦਾ ਕੀਤਾ ਕਿ ਐਨ ਆਰ ਆਈਆਂ ਦੀਆਂ ਮੁਸ਼ਕਲਾਂ ਹੱਲ ਕਰਕੇ ਹੀ ਉਹ ਖੁਦ ਕੈਨੇਡਾ ਆ ਕੇ ਪ੍ਰਵਾਸੀ ਭਾਰਤੀਆਂ ਨਾਲ ਗੱਲ ਕਰਨਗੇ । ਚੇਅਰਮੈਨ ਭਰੋਵਾਲ ਨੇ ਪੰਜਾਬ ਸਰਕਾਰ ਵੱਲੋਂ ਚੁੱਕੇ ਇਨਕਲਾਬੀ ਕਦਮਾਂ ਦੀ ਸ਼ਲਾਘਾ ਕੀਤੀ ਜਿਵੇਂ ਰਿਸ਼ਵਤਖ਼ੋਰਾਂ ਨੂੰ ਚੱਕ ਕੇ ਅੰਦਰ ਕੀਤਾ ,ਬਿਜਲੀ ਬਿਲ ਜ਼ੀਰੋ ਆਏ ਹਜ਼ਾਰਾਂ ਏਕੜ ਕਬਜ਼ ਦਾਰਾਂ ਕੋਲੌ ਛੜਾਕੇ ਸਰਕਾਰ ਨੇ ਆਪਣੀ ਅਮਦਨ ਦਾ ਹਿੱਸਾ ਬਣਾਇਆ  ਸਾਰੇ ਵਿਦੇਸ਼ੀ ਇਸ ਗੱਲ ਦੀ ਸ਼ਲਾਘਾ ਕਰਦੇ ਹਨ।