Headlines

ਫਰੇਜ਼ਰ ਵੈਲੀ ਵਿਚ ਬੱਸ ਡਰਾਈਵਰਾਂ ਦੀ ਹੜਤਾਲ ਜਾਰੀ

ਬੱਸ ਡਰਾਈਵਰ ਯਾਤਰੀਆਂ ਤੋਂ ਨਹੀ ਲੈ ਰਹੇ ਕਿਰਾਇਆ-

ਸਰੀ ( ਦੇ ਪ੍ਰ ਬਿ)–ਫਰੇਜ਼ਰ ਵੈਲੀ ਵਿਚ ਬੱਸ ਡਰਾਈਵਰ ਯਾਤਰੀਆਂ ਤੋਂ ਕਿਰਾਏ ਦੀ ਵਸੂਲੀ ਨਾ ਕਰਕੇ ਇਸ ਹਫ਼ਤੇ ਵੀ ਆਪਣੀ ਹੜਤਾਲ ਜਾਰੀ ਰੱਖ ਰਹੇ ਹਨ| ਬੱਸ ਡਰਾਈਵਰਾਂ ਨ ਚਿਲੀਵੈਕ ਅਤੇ ਐਬਟਸਫੋਰਡ ਰੂਟਾਂ ’ਤੇ ਲਗਪਗ ਦੋ ਹਫ਼ਤੇ ਪਹਿਲਾਂ ਕਿਰਾਇਆ ਵਸੂਲਣਾ ਬੰਦ ਕਰ ਦਿੱਤਾ ਸੀ| ਉਨ੍ਹਾਂ ਨੇ 3 ਫਰਵਰੀ ਨੂੰ ਜੌਬ ਐਕਸ਼ਨ ਸ਼ੁਰੂ ਕੀਤਾ ਸੀ ਜਦਕਿ ਉਨ੍ਹਾਂ ਦੀ ਯੂਨੀਅਨ, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ (ਸੀਯੂਪੀਈ) ਲੋਕਲ 561 ਰੋਜ਼ਗਾਰਦਾਤਾ ਫਸਟ ਟਰਾਂਜ਼ਿਟ ਨਾਲ ਸਮਝੌਤੇ ਲਈ ਕੰਮ ਕਰ ਰਹੀ ਹੈ| ਹੁਣ ਯੂਨੀਅਨ ਵਰਕਰ ਆਪਣੇ ਸਮਰਥਕਾਂ ਨੂੰ ਆਨਲਾਈਨ ਪਲੈਜ ਫਾਰਮ ’ਤੇ ਦਸਤਖ਼ਤ ਕਰਨ ਲਈ ਕਹਿ ਰਹੇ ਹਨ| ਵਰਕਰਾਂ ਦਾ ਇਕ ਇੰਸਟਾਗ੍ਰਾਮ ਅਕਾਉਂਟ ਫਰੇਜ਼ਰਵੈਲੀਟਰਾਂਜ਼ਿਟਸਟਰਾਈਕ ਹੈ ਜਿਥੇ ਉਹ ਆਪਣੀ ਵੈੱਬਸਾਈਟ ਵੀਨੀਡਲਿਫਟਡ ਡਾਟ ਸੀਏ ਡਾਟ ਦਾ ਪ੍ਰਚਾਰ ਕਰ ਰਹੇ ਹਨ| ਇਸ ਸਾਈਟ ਵਿਚ ਉਸ ਕਿਸੇ ਵੀ ਵਿਅਕਤੀ ਲਈ ਇਕ ਪਲੈਜ ਫਾਰਮ ਉਪਲਪਧ ਹੈ ਜਿਸ ਨੇ ਕਦੇ ਵੀ ਫਰੇਜ਼ਰ ਵੈਲੀ ਵਿਚ ਸਾਡੇ ਟਰਾਂਜ਼ਿਟ ਸਿਸਟਮ ਤੋਂ ਲਾਭ ਲਿਆ ਹੈ| ਉਨ੍ਹਾਂ ਕਿਹਾ ਕਿ ਹੜਤਾਲ ਦੀ ਹੋਰ ਕਾਰਵਾਈ ਤੋਂ ਪਹਿਲਾਂ ਵਾਜਬ ਸਮਝੌਤੇ ਲਈ ਕੰਪਨੀ ਨੂੰ ਇਹ ਦਿਖਾ ਕੇ ਪ੍ਰੇਰਿਤ ਕਰਨ ਦਾ ਇਹ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਹੈ ਕਿ ਜਨਤਾ ਯੂਨੀਅਨ ਦੇ ਨਾਲ ਖੜੀ ਹੈ| ਸੀਯੂਪੀਈ ਨੇ ਕਿਹਾ ਕਿ ਵੱਡੇ ਬਕਾਇਆ ਮੁੱਦਿਆਂ ਵਿਚ ਤਨਖਾਹ ਤੇ ਮੁਆਵਜ਼ੇ ਦੀ ਨਿਰਪਖਤਾ ਹੈ ਕਿਉਂਕਿ ਫਰੇਜ਼ਰ ਵੈਲੀ ਟਰਾਂਜ਼ਿਟ ਵਰਕਰਜ਼ ਲੋਅਰ ਮੇਨਲੈਂਡ ਵਿਚ ਟਰਾਂਜ਼ਿਟ ਵਰਕਰਾਂ ਨਾਲੋਂ 32 ਫ਼ੀਸਦੀ ਘੱਟ ਤਨਖਾਹ ਲੈ ਰਹੇ ਹਨ|