Headlines

ਮਿਲਵੁਡਜ ਕਲਚਰਲ ਸੁਸਾਇਟੀ ਐਡਮਿੰਟਨ ਦਾ 40ਵਾਂ ਸਥਾਪਨਾ ਦਿਵਸ 23 ਮਾਰਚ ਨੂੰ

ਐਡਮਿੰਟਨ ( ਦੇ ਪ੍ਰ ਬਿ)-ਮਿਲਵੁਡਜ ਕਲਚਰਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਸ ਸੁਦਾਗਰ ਸਿੰਘ ਵਲੋ ਦਿੱਤੀ ਗਈ ਇਕ ਜਾਣਕਾਰੀ  ਮੁਤਾਬਿਕ ਸੁਸਾਇਟੀ ਦਾ 40 ਵਾਂ ਸਥਾਪਨਾ ਦਿਵਸ 23 ਮਾਰਚ 2023 ਨੂੰ ਸੁਸਾਇਟੀ ਦੀ ਬਿਲਡਿੰਗ 1560,-48 ਸਟਰੀਟ ਵਿਖੇ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ  ਵੱਖ- ਵੱਖ ਬੁਲਾਰਿਆਂ ਵਲੋਂ ਭਾਸ਼ਨ ਦਿਤੇ ਜਾਣਗੇ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਹੋਵੇਗਾ । ਪ੍ਰੋਗਰਾਮ ਠੀਕ ਬਾਅਦ ਦੁਪਹਿਰ 1,00 ਵਜੇ ਸ਼ੁਰੂ  ਹੋਵੇਗਾ ਅਤੇ ਠੀਕ 2 30 ਵਜੇ ਬਾਅਦ ਦੁਪਹਿਰ ਸਮਾਪਤ ਹੋਵੇਗਾ । ਇਥੇ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਉਸ ਦਿਨ ਸ਼ਹੀਦ ਭਗਤ ਸਿੰਘ ,ਰਾਜ ਗੁਰੂ ਅਤੇ ਸੁਖਦੇਵ ਜੀ ਹੋਰਾਂ ਨੂੰ ਵੀ ਯਾਦ ਕੀਤਾ ਜਾਵੇਗਾ । ਉਸ ਤੋਂ ਬਾਅਦ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੇ ਐਡਮਿੰਟਨ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਮੇਂ ਸਿਰ ਪਹੁੰਚਣ ਤੇ ਵਧ ਤੋ ਵੱਧ ਸ਼ਮੂਲੀਅਤ ਕਰਨ।

ਵਧੇਰੇ ਜਾਣਕਾਰੀ ਲਈ ਪ੍ਰਧਾਨ ਸ ਸੁਦਾਗਰ ਸਿੰਘ ਨਾਲ ਫੋਨ ਨੰਬਰ 780-906-7545 ੳਪਰ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਦੌਰਾਨ ਸੁਸਾਇਟੀ ਦੇ ਸੀਨੀਅਰ ਮੈੰਬਰ ਸ ਗੁਰਦਿਆਲ ਸਿੰਘ ਦਾ ਜਨਮ ਦਿਨ ਕੇਕ ਕੱਟਕੇ ਮਨਾਇਆ ਗਿਆ। ਹਾਜਰੀਨ ਮੈਂਬਰਾਂ ਨੇ ਸ ਗੁਰਦਿਆਲ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਚਾਹ ਪਾਰਟੀ ਕੀਤੀ ਗਈ।