Headlines

ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ‘ਕੰਡਿਆਰੇ ਪੰਧ’ ਡਾ਼. ਇੰਦਰਵੀਰ ਸਿੰਘ ਨੂੰ ਭੇਂਟ ਕੀਤੀ

ਮੋਗਾ 20 ਫਰਵਰੀ (ਹਰਦਮ ਮਾਨ)-ਕੈਨੇਡਾ ਦੇ ਸ਼ਹਿਰ ਸਰੀ ਵਿਚ ਵਸਦੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ ਅਤੇ ਮੋਗਾ ਵਿਖੇ ਆਪਣੇ ਪੁੱਤਰ ਨਵਨੀਤ ਸਿੰਘ ਸੇਖਾ ਕੋਲ ਠਹਿਰੇ ਹੋਏ ਹਨ। ਉਨ੍ਹਾਂ ਦੀ ਆਮਦ ਦਾ ਪਤਾ ਲਗਦਿਆਂ ਬੀਤੇ ਦਿਨ ਉੱਘੇ ਟਰੇਡ ਯੂਨੀਨਿਸਟ, ਕਮਿਊਨਿਸਟ ਤੇ ਅਧਿਆਪਕ ਆਗੂ ਮਰਹੂਮ ਰਣਧੀਰ ਸਿੰਘ ਗਿੱਲ ਦੇ ਸਪੁਤੱਰ ਡਾਕਟਰ ਇੰਦਰਵੀਰ ਸਿੰਘ ਗਿੱਲ (ਐਸ.ਐਮ.ਓ. ਡਰੋਲੀ ਭਾਈ) ਉਨ੍ਹਾਂ ਨੂੰ ਮਿਲਣ ਊਨ੍ਹਾਂ ਦੇ ਨਿਵਾਸ ਸਥਾਨ ਤੇ ਗਏ। ਜਰਨੈਲ ਸਿੰਘ ਸੇਖਾ ਨੇ ਉਨਾਂ ਨਾਲ ਰਣਧੀਰ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਟਰੇਡ ਯੂਨੀਅਨ ਸਬੰਧੀ ਕਾਰਜਾਂ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।

ਇਸ ਗੱਲਬਾਤ ਦੌਰਾਨ ਸਾਹਿਤ ਸਬੰਧੀ ਚਰਚਾ ਵੀ ਹੋਈ ਅਤੇ ਸ. ਸੇਖਾ ਨੇ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਆਪਣੀ  ਸਵੈ-ਜੀਵਨੀ ‘ਕੰਡਿਆਰੇ ਪੰਧ’ ਦੀ ਇਕ ਕਾਪੀ ਡਾ਼. ਇੰਦਰਵੀਰ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਨਵਨੀਤ ਸਿੰਘ ਸੇਖਾ ਅਤੇ ਹਰਦਮ ਮਾਨ ਵੀ ਮੌਜੂਦ ਸਨ।