Headlines

ਹੁਣ ਫੇਸਬੁੱਕ ਬਲਿਊ ਟਿੱਕ ਲਈ ਦੇਣੇ ਪੈਣਗੇ ਡਾਲਰ

ਟੋਰਾਂਟੋ (ਬਲਜਿੰਦਰ ਸੇਖਾ ) ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਵੀ ਆਪਣੇ ਯੂਜ਼ਰਜ਼ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸਰਵਿਸ ਲੈ ਕੇ ਆਇਆ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਦਾ ਐਲਾਨ ਕੀਤਾ ਹੈ। ਮਾਰਕ ਜ਼ੁਕਰਬਰਗ ਨੇ ਕਿਹਾ ਕਿ ਜਲਦ ਹੀ ਗਾਹਕਾਂ ਨੂੰ ਬਲਿਊ ਟਿੱਕ ਸੇਵਾ ਲਈ ਫੇਸਬੁੱਕ ਨੂੰ ਪੈਸੇ ਦੇਣੇ ਪੈਣਗੇ।

ਮਾਰਕ ਜ਼ੁਕਰਬਰਗ ਦੇ ਅਨੁਸਾਰ ਮੇਟਾ ਵੈਰੀਫਾਈਡ ਸਬਸਕ੍ਰਿਪਸ਼ਨ ਇਸ ਹਫ਼ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲਈ ਸ਼ੁਰੂ ਕੀਤੀ ਜਾਵੇਗੀ। ਕੰਪਨੀ ਮੁਤਾਬਕ ਇਕ ਯੂਜ਼ਰ ਨੂੰ ਵੈੱਬ-ਆਧਾਰਿਤ ਤਸਦੀਕ ਲਈ ਪ੍ਰਤੀ ਮਹੀਨਾ $19.99 ਡਾਲਰ ਅਤੇ iOS/Android (ਮੋਬਾਈਲ) ਸੇਵਾ ਲਈ ਪ੍ਰਤੀ ਮਹੀਨਾ $24.99 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ।