Headlines

ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਨਿੱਘੀ ਵਿਦਾਇਗੀ

 ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਟਰੱਸਟ ਸਰੀ ਦੀ ਸੇਵਾ ਆਰੰਭ
——————
ਸਰੀ ( ਧਾਲੀਵਾਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਥੇਦਾਰ ਗਿਆਨੀ ਮਹਿੰਦਰ ਸਿੰਘ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਸੇਵਾਵਾਂ ਲਈ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਨੇ ਗੁਰੂ ਗ੍ਰੰਥ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪਹਿਲੇ ਮੁੱਖ ਸੇਵਾਦਾਰ ਭਾਈ ਜੋਗਿੰਦਰ ਸਿੰਘ ਸਿੱਧੂ ਵੱਲੋਂ ਸੇਵਾ ਕਰਨ ਲਈ ਦਿੱਤੇ ਮੌਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮੂਹ ਪ੍ਰਬੰਧਕੀ ਕਮੇਟੀ ਦੇ ਨਾਲ-ਨਾਲ ਸ. ਗਿਆਨ ਸਿੰਘ ਸੰਧੂ ਵੱਲੋਂ ਸਮੇਂ-ਸਮੇਂ ਦਿੱਤੀ ਅਗਵਾਈ ਵਾਸਤੇ ਸ਼ੁਕਰੀਆ ਅਦਾ ਕਰਦਿਆਂ ਗਿਆਨੀ ਜੀ ਨੇ ਕਿਹਾ ਕਿ ਅਉਂਦੇ ਸਮੇਂ ਵਿੱਚ ਉਲੀਕੇ ਪ੍ਰੋਗਰਾਮਾਂ ਵਿੱਚ ਵੀ ਸੰਗਤਾਂ ਦੇ ਸਹਿਯੋਗ ਅਤੇ ਅਗਵਾਈ ਲਈ ਤੱਤਪਰ ਰਹਿਣਗੇ। ਇਸ ਦੌਰਾਨ ਆਪ ਜੀ ਨੂੰ ਗੁਰਦੁਆਰਾ ਸਾਹਿਬ ਗੁਰ ਸਾਗਰ ਮਸਤੂਆਣਾ ਸਾਹਿਬ ਦੇ ਟਰੱਸਟੀ ਦੀ ਸੇਵਾ ਦਿੰਦਿਆਂ, ਕੈਨੇਡਾ ਦੇ ਸੇਵਾਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਇਹ ਸੰਸਥਾ ਦੇ ਸਰੀ ‘ਚ ਸਥਾਪਤ ਕੀਤੇ ਜਾ ਰਹੇ ਮੁੱਖ ਅਸਥਾਨ ਵਿਖੇ ਸਮਾਗਮਾਂ ਦੀ ਬੁਕਿੰਗ ਲਈ ਜਥੇਦਾਰ ਮਹਿਸਮਪੁਰ ਨੂੰ ਨੰਬਰ 778 713 5121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਟਰੱਸਟ ਵੱਲੋਂ ਆਪ ਨੂੰ ਸਨਮਾਨਤ ਕਰਕੇ ਸਿਰਪਓ ਬਖਸ਼ਿਸ਼ ਕਰਦਿਆਂ ਸੇਵਾ ਸੌਂਪੀ ਗਈ ਹੈ। ਜਥੇਦਾਰ ਗਿਆਨੀ ਮਹਿੰਦਰ ਸਿੰਘ ਨੇ ਪ੍ਰਣ ਦੁਹਰਾਇਆ ਕਿ ਸੇਵਾ-ਮੁਕਤੀ ਆਖਰੀ ਦਮ ਤੱਕ ਨਹੀਂ, ਬਲਕਿ ਪੰਥ ਕੌਮ ਦੀ ਸੇਵਾ ਆਖਰੀ ਸੁਆਸ ਤੱਕ ਕਰਦੇ ਰਹਿਣਗੇ।
ਤਸਵੀਰਾਂ : ਸ੍ਰੀ ਗੁਰੂ ਸਿੰਘ ਸਭਾ ਵਿਖੇ ਜ. ਮਹਿੰਦਰ ਸਿੰਘ ਦੀ ਵਿਦਾਇਗੀ ਦੀ ਤਸਵੀਰ ਅਤੇ ਗੁਰਦੁਆਰਾ ਸਾਹਿਬ ਮਸਤੂਆਣਾ ਸਾਹਿਬ ਟਰੱਸਟ ਵੱਲੋਂ ਸੇਵਾ ਨਿਯੁਕਤੀ ‘ਤੇ ਸਿਰਪਾਓ ਬਖਸ਼ਿਸ਼ ਕਰਨ ਦੀ ਤਸਵੀਰ।