Headlines

ਐਸ.ਐਸ.ਪੀ ਤਰਨ ਤਾਰਨ ਵੱਲੋਂ ਸੰਨੀ ਉਬਰਾਏ ਕਲੀਨੀਕਲ ਲੈਬ ਭਿੱਖੀਵਿੰਡ ਦਾ ਉਦਘਾਟਨ

ਡਾ.ਉਬਰਾਏ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਐਸ.ਐਸ.ਪੀ ਚੌਹਾਨ
ਇਲਾਕੇ ਲਈ ਵਰਦਾਨ ਸਾਬਤ ਹੋਵੇਗੀ ਟਰੱਸਟ ਵੱਲੋਂ ਖੋਲੀ ਚੌਥੀ ਲੈਬ-ਡਾ.ਗਿੱਲ
ਰਾਕੇਸ਼ ਨਈਅਰ ‘ਚੋਹਲਾ’
ਭਿੱਖੀਵਿੰਡ/ਤਰਨਤਾਰਨ,21 ਫਰਵਰੀ
ਡਾ.ਐਸ.ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ:)ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੂਰਬ ਨੂੰ ਸਮਰਪਿਤ ਕਸਬਾ ਭਿੱਖੀਵਿੰਡ ਵਿਖੇ ਖੋਲੇ ਗਏ ‘ਸੰਨੀ ਉਬਰਾਏ ਕਲੀਨੀਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਮੰਗਲਵਾਰ ਨੂੰ ਮੁੱਖ ਮਹਿਮਾਨ ਐਸ.ਐਸ.ਪੀ ਤਰਨ ਤਾਰਨ ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਵੱਲੋਂ ਰਿਬਨ ਕੱਟ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਦੀਦਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਨੇ ਉੱਘੇ ਸਮਾਜਸੇਵੀ ਐਸ.ਪੀ.ਉਬਰਾਏ ਵੱਲੋਂ ਸ਼ਹਿਰਾਂ ਤੇ ਕਸਬਿਆਂ ਵਿੱਚ ਲੋਕਾਂ ਦੀ ਸਹੂਲਤ ਲਈ ਖੋਲੀਆਂ ਜਾ ਰਹੀਆਂ ਕਲੀਨੀਕਲ ਲੈਬਾਂ,ਕੰਪਿਊਟਰ ਤੇ ਸਿਲਾਈ ਸੈਂਟਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ,ਸਾਨੂੰ ਸਾਰਿਆਂ ਨੂੰ ਬਿਨ੍ਹਾਂ ਕਿਸੇ ਲਾਲਚ ਤੋਂ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਸਾਡਾ ਪੁਲਿਸ ਪ੍ਰਸ਼ਾਸ਼ਨ ਕਰਾਈਮ ਨੂੰ ਖਤਮ ਕਰਨ ਤੇ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਦਾ ਹੈ,ਉਸੇ ਤਰ੍ਹਾਂ ਡਾ.ਐਸ.ਪੀ ਸਿੰਘ ਉਬਰਾਏ ਵੀ ਟਰੱਸਟ ਰਾਹੀਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਦਿਨ-ਰਾਤ ਕੰਮ ਕਰ ਰਹੇ ਹਨ।ਇਲਾਕੇ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਸਿਹਤ ਸੇਵਾਵਾਂ ਯੂਨਿਟ ਦੇ ਸਲਾਹਕਾਰ ਡਾ:ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਟਰੱਸਟ ਵੱਲੋਂ ਭਿੱਖੀਵਿੰਡ ਵਿਖੇ ਚੌਥੀ ਲੈਬੋਰੇਟਰੀ ਖੋਲੀ ਗਈ ਹੈ,ਜਿਸ ਦਾ ਸਬ ਡਵੀਜਨ ਭਿੱਖੀਵਿੰਡ ਦੇ ਸੈਕੜੇਂ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ,ਇਸ ਤੋਂ ਪਹਿਲਾਂ ਪੱਟੀ,ਤਰਨ ਤਾਰਨ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਫਲਤਾਪੂਰਵਕ ਚੱਲ ਰਹੀਆਂ ਲੈਬੋਰੇਟਰੀਆਂ ਤੋਂ ਰੋਜ਼ਾਨਾਂ ਹਜਾਰਾਂ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ।ਪੰਜਾਬ ਵੇਅਰ ਹਾਊਸ ਦੇ ਚੇਅਰਮੈਂਨ ਗੁਰਦੇਵ ਸਿੰਘ ਲਾਖਣਾ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਆਖਿਆ ਕਿ ਪੱਛੜੇ ਹੋਏ ਸਰਹੱਦੀ ਲੋਕਾਂ ਨੂੰ ਸਿਹਤ ਸੇਵਾਵਾਂ ਤੇ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਉਥੇ ਸਮਾਜਸੇਵੀ ਜਥੇਬੰਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ.ਪੀ ਸਿੰਘ ਉਬਰਾਏ ਦੀ ਅਗਵਾਈ ਹੇਠ ਸ਼ਹਿਰਾਂ ਤੇ ਕਸਬਿਆਂ ਵਿਚ ਲੈਬੋਰੇਟਰੀਆਂ ਖੋਲ ਕੇ ਬਹੁਤ ਘੱਟ ਰੇਟਾਂ ‘ਤੇ ਸਿਹਤ ਨਾਲ ਸੰਬੰਧਿਤ ਮੈਡੀਕਲ ਟੈਸਟ ਕੀਤੇ ਰਹੇ ਹਨ,ਜੋ ਵਿਲੱਖਣ ਉਪਰਾਲਾ ਹੈ।ਇਸ ਮੌਕੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹਾ ਸਰਹੱਦੀ ਹੋਣ ਕਾਰਨ ਸਿਹਤ,ਸਿੱਖਿਆ ਸਹੂਲਤਾਂ ਨੂੰ ਲੈ ਕੇ ਕਾਫ਼ੀ ਪੱਛੜਿਆ ਹੋਇਆ ਇਲਾਕਾ ਹੈ।ਡਾਕਟਰ ਓਬਰਾਏ ਵੱਲੋਂ ਵਿਸ਼ੇਸ਼ ਤੌਰ ‘ਤੇ ਇਸ ਜ਼ਿਲ੍ਹੇ ਲਈ ਅਨੇਕਾਂ ਯੋਜਨਾਵਾਂ ਤੇ ਕਾਰਜ ਕੀਤਾ ਜਾ ਰਿਹਾ ਹੈ।ਆਉਣ ਵਾਲੇ ਸਮੇਂ ਵਿੱਚ ਵੀ ਟਰੱਸਟ ਵੱਲੋਂ ਸਰਹੱਦੀ ਖੇਤਰ ਲਈ ਕਈ ਯੋਜਨਾਵਾਂ ਵਿਚਾਰ ਅਧੀਨ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਲੈਬ ਖੁੱਲਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ,ਉੱਚ ਤਕਨੀਕ ਦੀਆਂ ਮਸ਼ੀਨਾਂ,ਤਜਰੁਬੇਕਾਰ ਲੈਬ ਟੈਕਨੀਸ਼ੀਅਨ ਅਤੇ ਬਹੁਤ ਘੱਟ ਰੇਟ ‘ਤੇ ਟੈਸਟ ਇਸ ਲੈਬ ਦੀਆਂ ਵਿਸ਼ੇਸ਼ਤਾਵਾਂ ਹਨ।ਸਾਨੂੰ ਇਸ ਪ੍ਰਤੀ ਆਪ ਵੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਲੈਬ ਦਾ ਲਾਹਾ ਲੈ ਸਕਣ।ਇਸ ਮੌਕੇ ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ,ਐਸ.ਐਚ.ਓ ਭਿੱਖੀਵਿੰਡ,ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਵਾਈਸ ਪ੍ਰਧਾਨ ਵਿਸ਼ਾਲ ਸੂਦ,ਖਜਾਨਚੀ ਡਾ.ਇੰਦਰਪ੍ਰੀਤ ਸਿੰਘ ਧਾਮੀ,ਪ੍ਰੈਸ ਸਕੱਤਰ ਕੇ.ਪੀ ਗਿੱਲ,ਭਿੱਖੀਵਿੰਡ ਲੈਬ ਇੰਚਾਰਜ ਜਗਮੀਤ ਸਿੰਘ ਗੋਲ੍ਹਣ,ਗੁਰਵਿੰਦਰ ਸਿੰਘ ਸਦਿਓੜਾ,ਜਸਮੀਤ ਸਿੰਘ ਗੋਲ੍ਹਣ,ਬਲਵਿੰਦਰ ਸਿੰਘ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ,ਪ੍ਰਧਾਨ ਮਿਲਖਾ ਸਿੰਘ ਤੱਤਲੇ,ਪਹਿਲਵਾਨ ਹਰਦੀਪ ਸਿੰਘ ਸੰਧੂ, ਗੁਲਸ਼ਨ ਅਲਗੋਂ, ਜੋਗਿੰਦਰ ਸਿੰਘ ਡੱਲ, ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂ,ਸਾਬਕਾ ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਘਰਿਆਲਾ,ਐਮਡੀ ਬੁੱਢਾ ਸਿੰਘ ਮੱਲੀ,ਨਰਿੰਦਰ ਧਵਨ,ਕੋਆਡੀਨੇਟਰ ਅਮਨਦੀਪ ਸਿੰਘ ਰਿੰਕੂ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ,ਕੌਂਸਲਰ ਨੀਰਜ ਧਵਨ,ਤੇਜਿੰਦਰ ਸਿੰਘ ਸੁਰਸਿੰਘ,ਡਾ.ਮਨਜਿੰਦਰ ਸਿੰਘ ਹੀਰਾ,ਗੁਰਜੰਟ ਸਿੰਘ,ਕੰਵਲਜੀਤ ਸਿੰਘ, ਬਾਬਾ ਗੁਰਲਾਲ ਸਿੰਘ, ਸੰਜੀਵ ਭਾਗੂ,ਡਾ.ਕਰਨੈਲ ਸਿੰਘ,ਬਲਜੀਤ ਸਿੰਘ ਭੰਡਾਲ,ਜਸਕਰਨ ਸਿੰਘ ਪਹੂਵਿੰਡ,ਗੁਰਲਾਲ ਸਿੰਘ ਭਗਵਾਨਪੁਰਾ,ਮਲਕੀਤ ਸਿੰਘ ਬਾਸਰਕੇ,ਭਜਨ ਸਿੰਘ,ਬਾਬਾ ਸੁਖਵਿੰਦਰ ਸਿੰਘ,ਬਾਬਾ ਦੀਦਾਰ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸ਼ਨ: ਭਿੱਖੀਵਿੰਡ ਵਿਖੇ ਸੰਨੀ ਓਬਰਾਏ ਕਲੀਨਿਕਲ ਦਾ ਉਦਘਾਟਨ ਕਰਦੇ ਹੋਏ ਐਸ.ਐਸ.ਪੀ ਤਰਨਤਾਰਨ ਗੁਰਪ੍ਰੀਤ ਸਿੰਘ ਚੌਹਾਨ