Headlines

ਹਰਦਮ ਮਾਂਗਟ ਲਿਬਰਲ ਪਾਰਟੀ ਆਫ ਕੈਨੇਡਾ ਦੇ ਵਾਈਸ ਪ੍ਰੈਜੀਡੈਂਟ ਲਈ ਉਮੀਦਵਾਰ ਬਣੇ

ਵੈਨਕੂਵਰ  ( ਦੇ ਪ੍ਰ ਬਿ)- ਕੈਨੇਡਾ ਲਿਬਰਲ ਪਾਰਟੀ ਦੀ ਸਾਲਾਨਾ ਕਨਵੈਨਸ਼ਨ ਇਸ ਵਾਰ 4 ਤੋ 6 ਮਈ ਨੂੰ ਓਟਵਾ ਵਿਚ ਹੋਣ ਜਾ ਰਹੀ ਹੈ। ਇਸ ਕਨਵੈਨਸ਼ਨ ਦੌਰਾਨ ਜਿਥੇ ਪਾਰਟੀ ਡੈਲੀਗੇਟਸ ਲਿਬਰਲ ਨੀਤੀਆਂ ਅਤੇ  ਭਵਿੱਖ ਦੀ ਵਿਉਂਤਬੰਦੀ ਲਈ ਵਿਚਾਰ ਚਰਚਾ ਕਰਨਗੇ ਉਥੇ ਇਸ ਦੌਰਾਨ ਪਾਰਟੀ ਅਹੁਦੇਦਾਰਾਂ ਅਤੇ ਬੋਰਡ ਡਾਇਰੈਕਟਰਜ਼ ਦੀ ਚੋਣ ਵੀ ਹੋਵੇਗੀ। ਪਾਰਟੀ ਅਹੁਦੇਦਾਰਾਂ ਦੀ ਚੋਣ ਲਈ ਪਾਰਟੀ ਵਲੋਂ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਾਰੀਕ 30 ਮਾਰਚ 2023 ਰੱਖੀ ਗਈ ਹੈ।

ਟੋਰਾਂਟੋ ਤੇ ਉਘੇ ਪੰਜਾਬੀ ਬਿਜਨੈਸਮੈਨ ਅਤੇ ਸੀਨੀਅਰ ਲਿਬਰਲ ਕਾਰਕੁੰਨ ਹਰਦਮ ਮਾਂਗਟ ਲਿਬਰਲ ਪਾਰਟੀ ਦੇ ਵਾਈਸ ਪ੍ਰੈਜੀਡੈਂਟ ਵਜੋ ਚੋਣ ਲੜ ਰਹੇ ਹਨ। ਉਹ ਪਿਛਲੇ 40 ਸਾਲ ਤੋ ਪਾਰਟੀ ਨਾਲ ਜੁੜੇ ਹੋਏ ਹਨ ਤੇ ਦੋ ਵਾਰ ਇਸ ਅਹੁਦੇ ਉਪਰ ਰਹਿ ਚੁੱਕੇ ਹਨ। ਉਹ ਬਰੈਂਪਟਨ ਵੈਸਟ ਲਿਬਰਲ ਐਸੋਸੀਏਸ਼ਨ ਅਤੇ ਪੀਲ ਰੀਜਨਲ ਐਸੋਸੀਏਸ਼ਨ ਦੇ ਪਾਰਟੀ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਲਿਬਰਲ ਪਾਰਟੀ ਦੇ ਵਾਈਸ ਪ੍ਰੈਜੀਡੈਂਟ ਦੀ ਚੋਣ ਲਈ ਕੈਨੇਡਾ ਭਰ ਵਿਚ ਪਾਰਟੀ ਡੈਲੀਗੇਟਸ ਅਤੇ ਵਲੰਟੀਅਰਜ਼ ਨਾਲ ਸੰਪਰਕ ਕਰ ਰਹੇ ਹਨ। ਬੀ ਸੀ ਵਿਚ ਉਹ ਸਾਬਕਾ ਐਮ ਪੀ ਜਤੀ ਸਿੱਧੂ ਅਤੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਦੇ ਨੇੜਲੇ ਸਾਥੀ ਹਨ ਜੋ ਉਹਨਾਂ ਦੀਆਂ ਪਾਰਟੀ ਡੈਲੀਗੇਟਸ ਨਾਲ ਮੀਟਿੰਗਾਂ ਵਿਚ ਸਹਾਇਤਾ ਕਰ ਰਹੇ ਹਨ।