Headlines

ਪੰਜਾਬੀ ਸਿਨੇਮਾ ਦੀਆਂ ਪ੍ਰਾਪਤੀਆਂ ਮਾਣਯੋਗ – ਦੇਵ ਮਾਨ

ਚੰਡੀਗੜ ( ਦੇ ਪ੍ਰ ਬਿ)-ਬੀਤੇ ਦਿਨ ਟੈਗੋਰ ਥੀਏਟਰ ਵਿਖੇ ਪੰਜਾਬੀ ਐਟਰਟੇਨਮੈਂਟ ਫੈਸਟੀਵਲ ਐਵਾਰਡ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਨਾਭਾ ਤੋ ਐਮ ਐਲ ਏ ਤੇ ਕਲਾਕਾਰ ਦੇਵ ਮਾਨ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿਚ ਪੰਜਾਬੀ ਸਿਨੇਮਾ ਵਲੋ ਛੂਹੀਆਂ ਜਾ ਰਹੀਆਂ ਨਵੀਆਂ ਬੁਲੰਦੀਆਂ ਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਸਮੂਹ ਕਲਾਕਾਰਾਂ ਤੇ ਤਕਨੀਕੀ ਕਾਮਿਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੰਜਾਬੀ ਸਿਨੇਮਾ ਪੰਜਾਬੀ ਸਭਿਆਚਾਰ ਤੇ ਪੰਜਾਬੀ ਜ਼ੁੁਬਾਨ ਨੂੰ ਕੌਮਾਂਤਰੀ ਪੱਧਰ ਉਪਰ ਪ੍ਰਫੁਲਤ ਕਰਨ ਲਈ ਮਹੱਤਵਪੂਰਣ ਭੂਮਿਕਾ ਨਿਭਾਅ ਰਿਹਾ ਹੈ। ਇਸ ਮੌਕੇ ਉਹਨਾਂ ਉਘੀ ਕਲਾਕਾਰ ਸੁਨੀਤਾ ਧੀਰ ਤੇ ਹੋਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ।