Headlines

ਪੰਜਾਬੀ ਨਾਟਕ ‘ ਵਿਚਲੀ ਔਰਤ’ ਦਾ ਸਫਲਤਾ ਪੂਰਵਕ ਮੰਚਨ

ਅੰਮ੍ਰਿਤਸਰ , 26   ਫਰਵਰੀ – ਔਰਤ ਦੇ ਅੰਤਰੀਵੀ ਦਵੰਦਾਂ ਨੂੰ  ਭਰਪੂਰ ਨਾਟਕੀ ਛੂਹਾਂ ਨਾਲ ਸਫਲਤਾਪੂਰਵਕ ਪੇਸ਼ ਕਰ ਗਿਆ ਨਾਟਕ ‘ ਵਿਚਲੀ ਔਰਤ ‘।  ਪੰਜਾਬੀ  ਦੇ ਉੱਘੇ ਡਾਇਰੈਕਟਰ  ਮੰਚਪ੍ਰੀਤ ਅਤੇ ਪੰਜਾਬੀ  ਰੰਗਮੰਚ ਦੇ ਪ੍ਰੋੜ ਅਦਾਕਾਰਾ ਦੀ ਕਲਾ ਦੀ ਬਦੌਲਤ  ਇੱਕ ਨਾਟਕ ਮੰਚ ‘ਤੇ ਖੇਡਿਆ ਜਾ ਰਿਹਾ ਸੀ ਅਤੇ  ਇੱਕ  ਇੱਕ  ਦਰਸ਼ਕਾਂ ਦੇ ਮਨਾਂ ਵਿੱਚ  ਬਰਾਬਰ ਚਲ ਰਿਹਾ ਸੀ ,ਤੱਕ ਦਾ ਸਫਰ ਤੈਅ  ਕੀਤਾ । ਨਾਟਕ ਵੇਖਣ ਯੂ.ਐਸ.ਏ ਤੋਂ  ਉਚੇਚੇ ਤੋਰ ‘ਤੇ ਪੁੱਜੇ ਉੱਘੇ  ਸ਼ਾਇਰ ਅਤੇ ਕਹਾਣੀਕਾਰ ਡਾ ਕਰਨੈਲ ਸਿੰਘ , ਪੰਜਾਬੀ ਮੈਗਜ਼ੀਨ ‘ਅੱਖਰ’ ਦੇ ਸਰਪ੍ਰਸਤ  ਡਾ ਵਿਕਰਮ , ਪੰਜਾਬੀ ਸ਼ਾਇਰ ਅਤੇ ਨਾਟਕ ਦੇ ਗੀਤ ਲਿਖਣ ਵਾਲੇ ਸ਼ਾਇਰ ਵਿਸ਼ਾਲ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਪੁਰੀ , ਉੱਘੀ ਸਮਾਜ ਸੇਵਿਕਾ ਮਨਦੀਪ ਟਾਗਰਾ ਤੋਂ  ਇਲਾਵਾ ਸ਼ਹਿਰ ਦੀਆਂ  ਹੋਰ ਵੀ ਉੱਘੀਆਂ ਹਸਤੀਆਂ  ਉਚੇਚੇ ਤੋਰ ਤੇ ਨਾਟਕ ਵੇਖਣ ਪੁੱਜੀਆਂ ਸਨ । ਜਿਨ੍ਹਾਂ ਵੱਲੋਂ  ਔਰਤਾਂ ਦੇ  ਅਤਿ ਸੰਵੇਦਨਸ਼ੀਲ ਵਿਸ਼ੇ ਨੂੰ ਕਹਾਣੀਆਂ ਵਿੱਚੋਂ ਕੱਢ ਕੇ ਰੰਗ ਮੰਚ ‘ਤੇ ਸਫਲਤਾ ਪੂਰਵਕ ਪੇਸ਼ ਕਰਨ ਦੀਆਂ ਡਾਇਰੈਕਟਰ ਅਤੇ ਕਲਾਕਾਰਾਂ ਨੂੰ  ਮੁਬਾਰਕ‌ਾਂ ਦਿੱਤੀਆਂ । ਔਰਤਾਂ ਦੇ ਅੰਤਰੀਵ ਪੱਖਾਂ ਨੂੰ ਕਹਾਣੀਆਂ ਵਿੱਚ ਕਲਾਤਮਿਕਤਾ ਨਾਲ ਪੇਸ਼ ਕਰਨਾ ਅਜੇ ਬਹੁਤ ਸੌਖਾ ਹੈ ਪਰ ਮੰਚ ‘ਤੇ ਪੇਸ਼ ਕਰਨਾ ਬਹੁਤ  ਔਖਾ ਜਿਸ ਨੂੰ ਦੂਰ-ਅੰਦੇਸ਼ੀ ਅਤੇ ਬਰੀਕਬੀਨੀ ਵਾਲਾ ਕਲਾਕਾਰ ਅਤੇ  ਡਾਇਰੈਕਟਰ ਹੀ ਪੇਸ਼  ਕਰ ਸਕਦਾ । ਉੱਘੇ ਨਾਟਕਕਾਰ  ਸ੍ਰ ਜਤਿੰਦਰ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਲਾਕਾਰਾਂ ਨਾਲ  ਅਤੇ  ਨਾਟਕ ਦੇ ਡਾਇਰੈਕਟਰ ਨਾਲ ਜਾਣ ਪਛਾਣ ਕਰਵਾਉਦਿਆ ਕਿਹਾ । ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦੇ ਸੰਜੀਦਾ ਦਰਸ਼ਕਾਂ ਵੱਲੋਂ ਭਰੇ ਜਾ ਰਹੇ ਹੁੰਗਾਰੇ ਦੀ ਬਦੌਲਤ ਹੀ ਉਹ  ਇਹ  ਉਪਰਾਲੇ ਜਾਰੀ੍ ਰੱਖ ਰਹੇ ਹਨ । ਉਨ੍ਹਾਂ ਪੰਜਾਬੀ ਦੇ ਜਿਨ੍ਹਾਂ ਤਿੰਨ  ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਅਧਾਰ  ਨਾਟਕ ‘ ਵਿਚਲੀ ਔਰਤ’  ਤਿਆਰ ਕੀਤਾ ਗਿਆ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ  ਇਸ ਸਮੇਂ ਪੰਜਾਬੀ ਨਾਟਕ  ਅਤੇ ਪੰਜਾਬੀ ਕਹਾਣੀਆਂ ਵਿਸ਼ਵ ਸਾਹਿਤ ਦੇ ਨਾਲ ਬਰ ਮੇਚ ਕਿ ਚੱਲ ਰਹੀਆਂ ਜੋ ਪੰਜਾਬੀ ਸਾਹਿਤ ਜਗਤ ਦ‍ ਇੱਕ ਹਾਸਿਲ ਹੈ ।
ਨਾਟਕ ਦਾ ਸੰਗੀਤ ਹਰਿੰਦਰ ਸੋਹਲ ਦਾ ਹੈ, ਗੀਤ ਵਿਸ਼ਾਲ ਬਿਆਸ ਦੇ ਲਿਖੇ ਹੋਏ ਹਨ ਜਿਸ ਨਾਟਕ  ਆਪਣੀਆ ਸਿਖਰਾਂ  ਛੂਹਦ‌ਾ ਹੈ। ਨਾਟਕ ਵਿੱਚ ਮਨਦੀਪ ਘੱਈ , ਸੁਖਵਿੰਦਰ ਵਿਰਕ , ਜਗਦੀਸ਼ ਸਿੰਘ ਜੱਬਲ ,ਭਜਨਦੀਪ ਸਿੰਘ,  ਕਮਲਜੀਤ ਸਿੰਘ ਬਿਸ਼ਟ ,ਕਰਨਬੀਰ ਸਿੰਘ ,ਰੋਬਿਨ ਭਸੀਨ ,ਕੁਲਜੀਤ ਸਿੰਘ ,ਦਿਪੀਕਾ ,  ਹਰਸ਼ਿਤਾ,  ਗਾਯਤ੍ਰੀ , ਸਾਚਿਨਾਂ , ਮੋਹਿਤ , ਸੂਰਜ ,ਕਾਕਾ਼  ਨੇ ਕਮਾਲ ਦੀ ਅਦਾਕਾਰੀ  ਵਿਖਾਈ ਜੋ ਦਰਸ਼ਕਾ ਨੂੰ  ਅਹਿਸਾਸ ਕਰਵ‍ਾ ਦਿੰਦੀ ਹੈ ਕਿ  ਇਹ  ਅਸਲ ਨਾਟਕ ਜੋ ਰੰਗਮੰਚ ‘ਤੇ ਚੱਲ ਰਿਹਾ  ਹੈ । ਕਹਾਣੀਕਾਰ ਤਲਵਿੰਦਰ ਸਿੰਘ ਦੀ ਬੇਟੀ ਸੁਪ੍ਰੀਤ ਕੌਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇਸ ਮੌਕੇ ਯੂ.ਐਸ.ਏ ਤੋਂ  ਉਚੇਚੇ ਤੋਰ ਤੇ ਪੁੱਜੇ ਸਨ । ਅੱਜ ਦੇ ਨਾਟਕ ਦਾ ਨਾਂ ਹੀ ਉਨ੍ਹਾਂ ਦੇ ਪਿਤਾ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਕਹਾਣੀ ‘ ਵਿਚਲੀ ਔਰਤ ‘ਤੇ ਅਧਾਰਿਤ ਸੀ । ਤਰਲੋਚਨ ਤਰਨਤਾਰਨ , ਭੁਪਿੰਦਰ ਸਿੰਘ ਸੰਧੂ,  ਜਗਤਾਰ ਮਹਿਲਾਵਾਲਾ, ਵੀ ਦਰਸ਼ਕਾਂ ਵਿੱਚ ਹਾਜ਼ਰ ਸਨ ।