Headlines

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ ਹੋਇਆ

ਸਰੀ-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ 26 ਫਰਵਰੀ 2023 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ ਠੀਕ 1.15 ਵਜੇ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਇਆ ।ਜਿਹਨਾਂ ਸੱਜਣਾ ਅਤੇ ਬੁਲਾਰਿਆਂ ਨੇ ਭਾਗ ਲਿਆ, ੳਹਨਾ ਵਿੱਚ ਸ: ਗੁਰਬਚਨ ਸਿੰਘ ਬਰਾੜ, ਦਰਸ਼ਨ ਸਿੰਘ ਅਟਵਾਲ, ਗੁਰਮੀਤ ਕਾਲਕਟ, ਗੁਰਮੀਤ ਸਿੰਘ ਸੇਖੋ ਮਨਜੀਤ ਸਿੰਘ ਮੱਲਾ, ਰਵਿੰਦਰ ਕੋਰ ਬੈਂਸ, ਸੁਰਜੀਤ ਸਿੰਘ ਗਿੱਲ, ਕਰਮ ਸਿੰਘ ਹਕੀਰ(ਰਾਜਪੁਰਾ), ਆਦਿ ਕਵੀਆਂ ਨੇ ਖੂਬ ਰੰਗ ਬੰਨੇ। ਸਟੇਜ ਸਕੱਤਰ ਦੀ ਜਿੰਮੇਵਾਰੀ ਸ: ਗੁਰਬਚਨ ਸਿੰਘ ਬਰਾੜ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਈ। ਅੰਤ ਵਿਚ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਨੇ ਇਕ ਵਧੀਆ ਕਵਿਤਾ ਸੁਣਾਈ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਗੁਰਬਖਸ਼ ਸਿੰਘ ਸੈਣੀ ਵੱਲੋ ਕੀਤੀ ਗਈ । ਅਗਲੇ ਮਹੀਨੇ ਮਾਰਚ ਦੇ ਆਖਰੀ ਐਤਵਾਰ ਨੂੰ ਫਿਰ ਇਕੱਠੇ ਹੋਣ ਦੇ ਵਾਅਦੇ ਨਾਲ ਕਵੀ ਸੱਜਣ ਵਿਦਾ ਹੋਏ।