Headlines

ਅੰਮ੍ਰਿਤਪਾਲ ਸਿੰਘ ਮਠਾੜੂ ਨੇ ਐਡਮਿੰਟਨ ਮੀਡੋਜ਼ ਤੋ ਯੂ ਸੀ ਪੀ ਦੀ ਨੌਮੀਨੇਸ਼ਨ ਚੋਣ ਜਿੱਤੀ

ਐਡਮਿੰਟਨ ( ਦੀਪਤੀ)- ਬੀਤੇ ਦਿਨ ਐਡਮਿੰਟਨ ਮੀਡੋਜ਼ ਹਲਕੇ ਤੋ ਯੂ ਸੀ ਪੀ ਦੀ ਹੋਈ ਨੌਮੀਨੇਸ਼ਨ ਚੋਣ ਵਿਚ ਅੰਮ੍ਰਿਤਪਾਲ ਸਿੰਘ ਮਠਾੜੂ ਨੇ ਇਹ ਚੋਣ ਜਿੱਤ ਲਈ ਹੈ। ਉਹਨਾਂ ਆਪਣੇ ਵਿਰੋਧੀ ਉਮੀਦਵਾਰ ਕੰਵਰਜੀਤ ਸਿੰਘ ਸੰਧੂ ਨੂੰ 200 ਦੇ ਕਰੀਬ ਵੋਟਾਂ ਨਾਲ ਹਰਾਇਆ। ਜਿ਼ਕਰਯੋਗ ਹੈ ਕਿ ਅੰਮ੍ਰਿਤਪਾਲ ਮਠਾੜੂ ਇਥੇ ਟੀਜੇ ਆਟੋ ਬਰੇਕਸ ਐਂਡ ਟਾਇਰ ਦਾ ਕਾਰੋਬਾਰ ਚਲਾਉਣ ਦੇ ਨਾਲ ਸਥਾਨਕ ਸਿਆਸਤ ਅਤੇ ਸਮਾਜ ਸੇਵੀ ਕਾਰਜਾਂ ਵਿਚ ਵਧ ਚੜਕੇ ਹਿੱਸਾ ਲੈਂਦੇ ਆ ਰਹੇ ਹਨ। ਉਹ ਗੁਰਦੁਆਰਾ ਮਿਲਵੁਡਜ ਦੇ ਜਨਰਲ ਸੈਕਟਰੀ ਦੀਆਂ ਸੇਵਾਵਾਂ ਵੀ ਨਿਭਾਅ ਰਹੇ ਹਨ।

ਅੰਮ੍ਰਿਤਪਾਲ ਸਿੰਘ ਵਲੋ ਇਹ ਨੌਮੀਨੇਸ਼ਨ ਚੋਣ ਜਿੱਤਣ ਨਾਲ ਹੁਣ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਐਡਮਿੰਟਨ ਮੀਡੋਜ ਤੋਂ ਯੂ ਸੀ ਪੀ ਦੇ ਨਾਮਜਦ ਉਮੀਦਵਾਰ ਹੋਣਗੇ।