Headlines

ਸਿੱਖ ਸਮਾਜ ਇਟਾਲੀਅਨ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਸਮਝਾਉਣ ਵਿੱਚ ਅਸਫ਼ਲ ਕਿਊਂ…

* ਕਈ ਨਗਰ ਕੀਰਤਨਾਂ ਨੂੰ ਇਟਾਲੀਅਨ ਲੋਕ ਸਮਝਦੇ ਹਨ  ਖਾਣ ਵਾਲਾ ਤਿਉਹਾਰ ” ਮੰਜ਼ਾਰੇ ਫੇਸਤਾ “
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ” ਇਟਲੀ ਵਿੱਚ ਜਦੋਂ ਦੇ ਭਾਰਤੀ ਭਾਈਚਾਰੇ ਦੇ ਲੋਕ ਆਏ ਉਂਦੋਂ ਤੋਂ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਹੋ ਗਈ ਸਿੱਖ ਧਰਮ ਕੀ ਹੈ ਇਸ ਦੀ ਮਹਾਨਤਾ,ਅਹਿਮੀਅਤ ਤੇ ਇਤਿਹਾਸ ਕੀ ਹੈ ਇਸ ਦੇ ਪੰਜ ਕਕਾਰ ਕੀ ਹਨ ਇਹਨਾਂ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਸਮਝਾਉਣ ਲਈ ਹਰ ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਲੱਖਾਂ ਯੂਰੋ ਨਗਰ ਕੀਰਤਨਾਂ ਤੇ ਧਾਰਮਿਕ ਸਮਾਗਮਾਂ ਉਪੱਰ ਖਰਚ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਾਲੀਅਨ ਲੋਕਾਂ ਨੂੰ ਅਸੀਂ ਇਹ ਗੱਲ ਹੁਣ ਤੱਕ ਸਮਝਾਉਣ ਵਿੱਚ ਅਸਫ਼ਲ ਰਹੇ ਕਿ ਸਿੱਖ ਦੀ ਪਹਿਚਾਣ ਜਾਂ ਸਿੱਖ ਦੀ ਦਸਤਾਰ ਕੀ ਹੈ ।ਜਿਸ ਦਾ ਖੁਲਾਸਾ ਉਂਦੋ ਹੋਇਆ ਜਦੋਂ ਲੰਬਾਰਦੀਆ ਸੂਬੇ ਦੇ ਜਾਨਵਰਾਂ ਦੇ ਡਾਕਟਰਾਂ ਨੇ ਆਪਣੇ ਇਸਤਿਹਾਰ ਵਿੱਚ ਇੱਕ ਕੁੱਤੇ ਦੇ ਪੱਗ ਬੰਨਕੇ ਇਸ਼ਤਿਹਾਰਬਾਜੀ ਕੀਤੀ ਜਿਸ ਦਾ  ਸੰਗਤਾਂ ਨੂੰ ਪਤਾ ਲੱਗਾ ਤਾਂ ਸਭ ਦੀ ਹੈਰਾਨੀ ਦੀ ਕੋਈ ਹੱਦਬੰਦੀ ਨਹੀਂ ਰਹੀ ਕਿ ਇਹ ਕਿਵੇਂ ਹੋ ਗਿਆ ਜਦੋਂ ਕਿ ਇਟਾਲੀਅਨ ਪ੍ਰਸ਼ਾਸ਼ਨ ਤੇ ਇਟਾਲੀਅਨ ਲੋਕ ਮਹਾਨ ਸਿੱਖ ਧਰਮ ਦੇ ਨਗਰ ਕੀਰਤਨਾਂ ਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਸਮੂਲੀਅਤ ਕਰਦੇ ਹਨ ।ਇਟਾਲੀਅਨ ਲੋਕ ਪਿਛਲੇ ਕਰੀਬ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਇਟਲੀ ਭਰ ਵਿੱਚ ਸੱਜ ਰਹੇ ਨਗਰ ਕੀਰਤਨ ਦੇਖਦੇ ਹਨ ਫਿਰ ਇਹ ਲੋਕ ਕਿਉਂਕਿ ਨਹੀਂ ਸਮਝ ਸਕੇ ਕਿ ਦਸਤਾਰ ਕੀ ਹੈ ਸਿੱਖ ਦਸਤਾਰ ਕਿਉਂ ਸਜਾਉਂਦੇ ਹਨ।ਜੇਕਰ ਸਿੱਖ ਸਮਾਜ ਹਰ ਸਾਲ ਲੱਖਾਂ ਯੂਰੋ ਖਰਚ ਕੇ ਵੀ ਇਟਾਲੀਅਨ  ਲੋਕਾਂ ਨੂੰ ਦਸਤਾਰ ਦੀ ਮਹੱਵਤਾ ਸਮਝਾਉਣ ਵਿੱਚ ਕਾਮਯਾਬ ਨਹੀਂ ਹੋਇਆ  ਤਾਂ ਕਸੂਰ ਕਿਸ ਦਾ ਹੈ। ਕੁਝ ਇਟਾਲੀਅਨ ਲੋਕ ਤਾਂ ਨਗਰ ਕੀਰਤਨਾਂ ਨੂੰ ” ਮੰਜ਼ਾਰੇ ਫੇਸਤਾ ” ਖਾਉਣ ਵਾਲਾ ਤਿਉਹਾਰ ਹੀ ਕਹਿੰਦੇ ਹਨ ਜਿਹੜਾ ਕਿ ਸਿੱਖ ਸੰਗਤਾਂ ਦੀ ਦੋ ਦਹਾਕਿਆਂ ਦੀ ਮਿਹਨਤ ਨੂੰ ਬੇਫ਼ਲ ਕਰਦਾ ਜਾਪਦਾ ਹੈ।ਆਖਿ਼ਰ ਕਿਉਂ ਇਟਾਲੀਅਨ ਲੋਕ ਤੇ ਇਟਾਲੀਅਨ ਪ੍ਰਸ਼ਾਸ਼ਨ ਸਿੱਖ ਧਰਮ ਦੀ ਮਹਾਨਤਾ ਤੇ ਕਕਾਰਾਂ ਦੀ ਮਹਾਨਤਾ ਤੋਂ ਅਣਜਾਣ ਹੈ ਸਿੱਖ ਦਾ ਤਾਜ ਉਸ ਦੀ ਸ਼ਾਨ ਦਸਤਾਰ ਤੋਂ ਅਣਜਾਣ ਹਨ ਇਸ ਲਈ ਕਸੂਰਵਾਰ ਸ਼ਾਇਦ ਅਸੀਂ ਆਪ ਹੀ ਹਾਂ ਕਿਉਂਕਿ ਨਗਰ ਕੀਰਤਨਾਂ ਜਾਂ ਹੋਰ ਧਾਰਮਿਕ ਸਮਾਗਮ ਹੁੰਦੇ ਜਰੂਰ ਹੈ ਪਰ ਅਸੀਂ ਇਹਨਾਂ ਵਿੱਚ ਆਪਣੇ ਅਸਲ ਮਕਸਦ ਦੀ ਪੂਰਤੀ ਨਾਮਾਤਰ ਹੀ ਕਰਦੇ ਹਾਂ ।ਜੇਕਰ ਇਟਲੀ ਦਾ ਸਿੱਖ ਸਮਾਜ ਚਾਹੁੰਦਾ ਹੈ ਕਿ ਸਾਡਾ ਸਿੱਖ ਧਰਮ ਤੇ ਸਾਡੀ ਸ਼ਾਨ ਦਸਤਾਰ ਨੂੰ ਇਟਾਲੀਅਨ ਲੋਕ ਡੂੰਘਾਈ ਵਿੱਚ ਸਮਝਣ ਤਾਂ ਲੋੜ ਹੈ ਆਪਣੀ ਕਹਿਣੀ ਤੇ ਕਰਨੀ ਨੂੰ ਇੱਕ ਕਰਨ ਦੀ ਨਹੀਂ ਤਾਂ ਨਤੀਜਾ ਤੁਹਾਡੇ ਸਭ ਦੇ ਸਾਹਮ੍ਹਣੇ ਹੀ ਹੈ। ਫਿਲਹਾਲ ਇਟਲੀ ਵਿੱਚ ਬੀਤੇ ਦਿਨੀਂ ਜੋ ਦਸਤਾਰ ਦੀ ਬੇਅਬਦੀ ਦੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਅਤੇ ਇਸ ਘਟਨਾ ਦੀ ਚਾਰੇ ਪਾਸੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਤੇ ਸੰਗਤਾਂ ਦੇ ਹਿਰਦਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।