Headlines

ਮਿਲਵੁਡਜ ਕਲਚਰਲ ਸੁਸਾਇਟੀ ਦਾ ਸਥਾਪਨਾ ਦਿਵਸ 23 ਮਾਰਚ ਨੂੰ

ਐਡਮਿੰਟਨ (ਸਤੀਸ਼ ਸਚਦੇਵਾ, ਦੀਪਤੀ )- ਮਿਲਵੁਡਜ ਕਲਚਰਲ ਸੁਸਾਇਟੀ ਆਫ ਰਿਟਾਇਰਡ ਐੰਡ ਸੈਮੀ ਰਿਟਾਇਰਡ 1560-48 ਸਟਰੀਟ ਦੀ ਪ੍ਰਬੰਧਕ ਕਮੇਟੀ ਅਤੇ  ਪ੍ਧਾਨ ਸੁਦਾਗਰ ਸਿੰਘ ਹੋਰਾਂ  ਜਾਣਕਾਰੀ  ਦਿੰਦੇ ਹੋਏ ਦਂਸਿਆ ਕਿ ਇਹ ਸੰਸਥਾ 23 ਮਾਰਚ 2023 ਦਿਨ ਵੀਰਵਾਰ ਨੂੰ ਬਾਅਦ ਦੁਪਿਹਰ 1 ਵਜੇ ਤੋੰ 2.30 ਵਜੇ ਤਂਕ ਸੁਸਾਇਟੀ ਦੇ ਦਫਤਰ ਵਿਖੇ ਅਪਣਾ 40 ਵਾਂ ਸਥਾਪਨਾ ਦਿਵਸ (Foundation Day ) ਬੜੇ  ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾ ਰਹੀ ਹੈ। ਉਸ ਦਿਨ ਵਂਖ ਵਂਖ ਬੁਲਾਰਿਆਂ ਵਲੋੰ ਭਾਸ਼ਣ ਅਤੇ ਗੀਤ ਸੰਗੀਤ ਦਾ ਪਰੋਗਰਾਮ ਹੋਵੇਗਾ। ਇਸ ਮੌਕੇ ਬਹਾਦਰ ਸੂਰਬੀਰ ਯੋਧਿਆਂ  ਜੋ ਚੜ੍ਹਦੀ ਜਵਾਨੀ  ਆਪਣੀਆਂ ਜਾਨਾਂ  ਵਾਰ ਗਏ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਨੂੰ ਸ਼ਰਧਾ ਦੇ ਫੁਂਲ ਭੇੰਟ ਭੇੰਟ ਕੀਤੇ ਜਾਣਗੇ। ਆਪ ਸਭਨਾਂ ਨੂੰ  ਪਰਬੰਧਕੀ ਟੀਮ ਅਤੇ ਪਰਧਾਨ ਜੀ ਵਲੋੰ  ਨਿਮਰਤਾ ਸਹਿਤ ਪਹੁੰਚਣ ਦਾ ਸਂਦਾ ਦਿਂਤਾ ਜਾਂਦਾ ਹੈ ਜੀ। ਆਪ ਸਂਭ ਹੁੰਮ ਹਮਾ ਕੇ ਪਹੁੰਚੋ ਜੀ। ਸਾਰਿਆਂ ਲਈ ਚਾਹ ਅਤੇ ਸਨੈਕਸ ਦਾ ਪਰਬੰਧ ਹੋਵੇਗਾ । ਵਧੇਰੇ ਜਾਣਕਾਰੀ ਲਈ ਸੰਸਥਾ ਦੇ ਪਰਧਾਨ ਸੁਦਾਗਰ ਸਿੰਘ  ਮੋਬਾਇਲ ਨੰਬਰ 780-906-7545 ਤੇ ਸੰਪਰਕ ਕੀਤਾ ਜਾ ਸਕਦਾ ਹੈ ।