Headlines

ਡਾ. ਗੁਰਵਿੰਦਰ ਸਿੰਘ ਧਾਲੀਵਾਲ ਲਗਾਤਾਰ 9ਵੀਂ ਵਾਰ ‘ਨੰਬਰ ਇਕ ਰਐਲਟਰ’ ਐਲਾਨੇ

2022 ਦੇ ਸਭ ਤੋਂ ਵੱਧ ਲਿਸਟਿੰਗਜ਼ ਅਤੇ ਸੇਲਜ਼ ਦੇ ‘ਡਾਇਮੰਡ ਐਵਾਰਡ’ ਨਾਲ ਸਨਮਾਨਿਤ-
ਸਰੀ ( ਦੇ ਪ੍ਰ ਬਿ)- ਪਲੈਨਟ ਗਰੁੱਪ ਰੀਐਲਿਟੀ ਵੱਲੋਂ ਸਾਲਾਨਾ ਅਵਾਰਡ ਸਮਾਗਮ- 2023 ਲੈਂਗਲੀ ਬੈਂਕੁਟ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 9ਵੀਂ ਵਾਰ ‘ਬਿਹਤਰੀਨ ਰੀਐਲਟਰ’ ਵਜੋਂ ਇਨਾਮ ਹਾਸਿਲ ਕੀਤਾ। ਉਨ੍ਹਾਂ ਨੰਬਰ ਇੱਕ ਅਵਾਰਡ ‘ਟੌਪ ਸੇਲਸ ਯੂਨਿਟ’ ਖੇਤਰ ਵਿੱਚ ਹਾਸਲ ਕੀਤਾ, ਜਦਕਿ ‘ਟੌਪ ਲਿਸਟਿੰਗਜ਼ ਐਵਾਰਡ’ ਲਈ ਵੀ ਉਹ ਜੇਤੂ ਰਹੇ। ਡਾ ਧਾਲੀਵਾਲ ਨੂੰ ‘ਪਲੈਨੇਟ ਡਾਇਮੰਡ ਐਵਾਰਡ’ ਦੇ ਕੇ ਸਨਮਾਨਤ ਕੀਤਾ ਗਿਆ । ਇੱਥੇ ਜ਼ਿਕਰਯੋਗ ਹੈ ਕਿ ਫਰੇਜ਼ਰ ਵੈਲੀ ਰੀਅਲ ਅਸਟੇਟ ਬੋਰਡ ਦੇ ਚਾਰ ਹਜ਼ਾਰ ਤੋਂ ਵੱਧ ਮੈਂਬਰਾਂ ਵਿੱਚੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ 2021 ਸਾਲ ਲਈ ‘ਸੇਲਜ਼ ਅਤੇ ਡਾਲਰ ਵੋਲੀਅਮ’ ‘ਚ ਪਹਿਲੇ ਸਥਾਨ ‘ਤੇ ਆਏ ਸਨ। ਪਲੈਨਿਟ ਗਰੁੱਪ ਰਐਲਟੀ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਮੂਹ ਭਾਈਚਾਰੇ ਦੇ ਲਗਾਤਾਰ 16ਵਰ੍ਹਿਆਂ ਤੋਂ ਮਿਲ ਰਹੇ ਸਹਿਯੋਗ ਸਦਕਾ ਬੇਮਿਸਾਲ ਸਫ਼ਲਤਾ ਲਈ ਧੰਨਵਾਦੀ ਹਨ। ਇਸ ਪ੍ਰਾਪਤੀ ‘ਤੇ ਖੁਸ਼ੀ ਦੇ ਇਜ਼ਹਾਰ ਲਈ ਗੁਰਵਿੰਦਰ ਸਿੰਘ ਧਾਲੀਵਾਲ ਨਾਲ ਫੋਨ 604 825 1550 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਥੇ ਦੱਸਣਯੋਗ ਹੈ ਕਿ ਡਾ. ਗੁਰਵਿੰਦਰ ਸਿੰਘ ਦੇਸ ਪ੍ਰਦੇਸ ਟਾਈਮਜ਼ ਅਖ਼ਬਾਰ ਦੇ ਪਾਠਕਾਂ ਨਾਲ ਆਪਣੀ ਲਿਖਤ ਰਾਹੀਂ ਵੀ ਅਕਸਰ ਸਾਂਝ ਪਾਉਂਦੇ ਰਹਿੰਦੇ ਹਨ।
ਤਸਵੀਰ: ਨੰਬਰ ਇੱਕ ਰਐਲਟਰ ਦੇ ਐਵਾਰਡਾਂ ਨਾਲ ਡਾ.ਗੁਰਵਿੰਦਰ ਸਿੰਘ, ਨਾਲ ਹਨ ਆਪ ਦੇ ਪਿਤਾ ਜੀ ਗਿ. ਹਰਪਾਲ ਸਿੰਘ ਲੱਖਾ, ਸੁਪਤਨੀ ਦਲਜੀਤ ਕੌਰ, ਸਪੁੱਤਰੀ ਸਾਹਿਬ ਕੌਰ ਅਤੇ ਸਪੁੱਤਰ ਰਹਿਮਤ ਸਿੰਘ ਅਤੇ ਪ੍ਰਾਪਤ ਐਵਾਰਡ।