Headlines

ਕਿੰਗਜ਼ ਇਲੈਵਨ ਕਲੱਬ ਦੇ ਖਿਡਾਰੀਆਂ ਨੇ ਕੌਮਾਂਤਰੀ ਮੱਲਾਂ ਮਾਰੀਆਂ

ਕੈਲਗਰੀ-ਕੌਮੀ ਤੇ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਕੈਲਗਰੀ ਦੇ ਖਿਡਾਰੀਆਂ ਨੂੰ ਮੀਡੀਆ ਅਤੇ ਭਾਈਚਾਰੇ ਦੇ ਰੂ-ਬ-ਰੂ ਕਰਨ ਲਈ ਕੈਲਗਰੀ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਕਲੱਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਔਜਲਾ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਲੱਬ ਨੇ ਹੁਣ ਤੱਕ ਦਾ ਜੋ ਸਫਰ ਤੈਅ ਕੀਤਾ ਹੈ ਉਸ ਤੇ ਸਮੁੱਚੇ ਭਾਈਚਾਰੇ ਨੂੰ ਮਾਣ ਹੈ।
ਖਿਡਾਰੀਆਂ ਨੂੰ ਕੌਮੀ ਤੇ ਪੱਧਰ ਤੇ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਕੋਚ ਜੱਗੀ ਧਾਲੀਵਾਲ ਨੇ ਕਲੱਬ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੀ ਸੂਚੀ ਵਿੱਚ ਇਸ ਸਾਲ ਵੱਡਾ ਵਾਧਾ ਹੋਇਆ ਹੈ।ਉਹਨਾਂ ਦੱਸਿਆ ਕਿ ਕਲੱਬ ਦੇ ਖਿਡਾਰੀ ਗੌਰਵ ਘਈ ਨੂੰ ਕੈਨੇਡਾ ਦੀ ਜੂਨੀਅਰ ਫੀਲਡ ਹਾਕੀ ਟੀਮ ਵਿੱਚ ਜਗ੍ਹਾ ਮਿਲੀ ਹੈ ਜਿਹੜੀ ਜੂਨੀਅਰ ਵਿਸ਼ਵ ਕੱਪ ਦਾ ਕੁਆਲੀਫਾਇਰ ਖੇਡਣ ਜਾਵੇਗੀ।ਇਸ ਤੋਂ ਇਲਾਵਾ ਪ੍ਰਭਲੀਨ ਕੌਰ ਗਰੇਵਾਲ ਦੀ ਚੋਣ ਕੈਨੇਡਾ ਦੀ ਜੂਨੀਅਰ ਫੀਲਡ ਹਾਕੀ ਟੀਮ(ਅੰਡਰ-18) ਲਈ ਹੋਈ ਹੈ।ਇਹ ਟੀਮ ਅਪਰੈਲ ਦੇ ਮਹੀਨੇ ਫਰਾਂਸ ਦੇ ਦੌਰੇ ਤੇ ਜਾਵੇਗੀ।ਇਸ ਤੋਂ ਇਲਾਵਾ ਅਵੀ ਧਾਲੀਵਾਲ (ਸੀਨੀਅਰ) ਅਤੇ ਤਨਵੀਰ ਗਿੱਲ (ਜੂਨੀਅਰ)ਦੀ ਚੋਣ ਕੈਨੇਡਾ ਦੀਆਂ ਇਨਡੋਰ ਟੀਮਾਂ ਲਈ ਹੋਈ ਹੈ।
ਕਲੱਬ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕੋਚ ਜੱਗੀ ਧਾਲੀਵਾਲ ਨੇ ਦੱਸਿਆ ਕਿ ਕਲੱਬ ਦੀਆਂ ਖਿਡਾਰਨਾਂ ਨਵੀ ਧਾਲੀਵਾਲ,ਜਸਲੀਨ ਗਿੱਲ ਅਤੇ ਨਵੀਨ ਗਿੱਲ ਨੇ ਵੀ ਟੈਪ ਪ੍ਰੋਗਰਾਮ ਅਤੇ ਕੈਲਗਰੀ ਯੂਨੀਵਰਸਿਟੀ ਦੇ ਫੀਲਡ ਹਾਕੀ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਤੇ ਕਲੱਬ ਨੂੰ ਮਾਣ ਰਹੇਗਾ।ਉਹਨਾਂ ਅਨੀਸ਼ ਨਰੂਲਾ,ਜਗਬੀਰ ਸਿੰਘ,ਬੀਰਪਾਲ ਚੱਠਾ, ਅਜੈਪਾਲ ਭੰਗੂ ਦੀਆਂ ਨੈਕਸਟ ਜੈਨ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।ਇਸ ਮੌਕੇ ਵਾਰਡ ਨੰਬਰ-5 ਤੋਂ ਕੌਂਸਲਰ ਰਾਜ ਧਾਲੀਵਾਲ,ਪਾਲੀ ਵਿਰਕ,ਹਰਪਿੰਦਰ ਸਿੱਧੂ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰਾਂ ਨੇ ਵੀ ਹਾਜ਼ਰੀ ਭਰੀ।