Headlines

ਕੈਲਗਰੀ-ਭੁੱਲਰ ਮੈਕਾਲ ਤੋ ਅਮਨਪ੍ਰੀਤ ਸਿੰਘ ਗਿੱਲ ਨੇ ਯੂ ਸੀ ਪੀ ਨੌਮੀਨੇਸ਼ਨ ਚੋਣ ਜਿੱਤੀ

ਕੈਲਗਰੀ ( ਬੁੱਟਰ)-ਬੀਤੇ ਦਿਨ ਕੈਲਗਰੀ -ਭੁੱਲਰ-ਮੈਕਾਲ ਹਲਕੇ ਤੋ ਯੂ ਸੀ ਪੀ ਪਾਰਟੀ ਦੀ ਨੌਮੀਨੇਸ਼ਨ ਚੋਣ ਵਿਚ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਤੇ ਉਘੇ ਸਿੱਖ ਆਗੂ ਅਮਨਪ੍ਰੀਤ ਸਿੰਘ ਗਿੱਲ ਜੇਤੂ ਰਹੇ ਹਨ। ਉਹਨਾਂ ਨੇ ਆਪਣੇ ਨਿਕਟ ਵਿਰੋਧੀ  ਉਮੀਦਵਾਰ ਤੋ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਹੁਣ ਉਹ ਮਈ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਪਾਰਟੀ ਦੇ ਆਫੀਸ਼ਲ਼ ਉਮੀਦਵਾਰ ਹੋਣਗੇ।