Headlines

ਚਿੰਤਨ ਮੰਚ ਪਟਿਆਲਾ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 

ਤਲਵੰਡੀ ਸਾਬੋ :  ਸਥਾਨਕ ਅਕਾਲ ਯੂਨੀਵਰਸਿਟੀ ਦੇ ਪੋਸਟਗ੍ਰੈਜੂਏਟ ਪੰਜਾਬੀ ਵਿਭਾਗ ਦੇ ਪ੍ਰੋ. ਨਵ ਸੰਗੀਤ ਸਿੰਘ ਨੇ ਮਿਤੀ 11.3.2023 ਨੂੰ ਭਾਸ਼ਾ ਵਿਭਾਗ ਪਟਿਆਲਾ ਵਿਖੇ ਹੋਈ ਗੋਸ਼ਟੀ ਵਿੱਚ ਹਿੱਸਾ ਲਿਆ।  ਇਹ ਗੋਸ਼ਟੀ ਚਿੰਤਨ ਮੰਚ ਪਟਿਆਲਾ ਵੱਲੋਂ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਹੋਈ। ਪ੍ਰਧਾਨਗੀ ਮੰਡਲ ਵਿੱਚ ਡਾ. ਵੀਰਪਾਲ ਕੌਰ (ਭਾਸ਼ਾ ਵਿਭਾਗ) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਹੋਰਨਾਂ ਵਿੱਚ ਡਾ. ਅਮਰ ਕੋਮਲ (ਮੁਖ ਮਹਿਮਾਨ), ਪ੍ਰੋ. ਸੁਰਜੀਤ ਜੱਜ, ਪ੍ਰੋ. ਨਵ ਸੰਗੀਤ ਸਿੰਘ, ਸ਼੍ਰੀ ਭਗਵਾਨ ਦਾਸ ਗੁਪਤਾ (ਸਾਰੇ ਵਿਸ਼ੇਸ਼ ਮਹਿਮਾਨ), ਪ੍ਰੋ. ਰਾਹੀ, ਨਿਰੰਜਨ ਸਿੰਘ ਪ੍ਰੇਮੀ ਆਦਿ ਸ਼ਾਮਲ ਹੋਏ। ਗੋਸ਼ਟੀ ਵਿੱਚ ਅੰਮ੍ਰਿਤਪਾਲ ਸਿੰਘ ਸ਼ੈਦਾ ਦੇ ਗ਼ਜ਼ਲ ਸੰਗ੍ਰਹਿ ‘ਟੂਣੇਹਾਰੀ ਰੁੱਤ ਦਾ ਜਾਦੂ’ ਤੇ ਸੰਵਾਦ ਰਚਾਇਆ ਗਿਆ। ਹੋਰਨਾਂ ਤੋਂ ਇਲਾਵਾ ਪ੍ਰੋ. ਨਵ ਸੰਗੀਤ ਸਿੰਘ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਜ਼ੋਰਦਾਰ ਢੰਗ ਨਾਲ ਪ੍ਰਸਤੁਤ ਕੀਤੇ। ਵਿਦਾਇਗੀ ਸਮੇਂ ਪ੍ਰੋ. ਸਿੰਘ ਨੂੰ ਮੰਚ ਵੱਲੋਂ ਇੱਕ ਸ਼ਾਲ ਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।