Headlines

ਪਦਮਸ੍ਰੀ ਪ੍ਰਗਟ ਸਿੰਘ ਤੇ ਪਰਿਵਾਰ ਨੇ ਪੋਤਰੇ ਦਾ ਜਨਮ ਦਿਨ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਮਨਾਇਆ

ਰਿਚਮੰਡ ( ਵੈਨਕੂਵਰ)-  ਇਥੇ ਇੰਡੀਆ ਕਲਚਰ ਗੁਰਦੁਆਰਾ ਰਿਚਮੰਡ, ਵੈਨਕੂਵਰ ਵਿਖੇ ਸਾਬਕਾ ਮੰਤਰੀ ਪੰਜਾਬ ਤੇ ਜਲੰਧਰ ਕੈਂਟ ਤੋ ਐਮ ਐਲ ਏ, ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਦੇ ਪੋਤਰੇ ਤੇ ਸ ਦਵਿੰਦਰ ਸਿੰਘ ਲਾਲੀ ਸੰਧੂ ਦੇ ਦੋਹਤਰੇ ਤੇਗ ਪ੍ਰਗਟ ਸਿੰਘ ਸਪੁੱਤਰ ਤਾਜ ਪ੍ਰਗਟ ਸਿੰਘ ਦਾ ਪਹਿਲਾ ਜਨਮ ਦਿਨ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ। ਬੱਚੇ ਤੇਗ ਦੀ ਲੰਬੀ ਆਯੂ, ਤੰਦਰੁਸਤੀ ਤੇ ਪਰਿਵਾਰ ਦੀ ਚੜਦੀਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ ਪ੍ਰਗਟ ਸਿੰਘ ਨੇ ਆਏ ਮਹਿਮਾਨਾਂ , ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਦਾ ਧੰਵਾਦ ਕੀਤਾ ਜਿਹਨਾਂ ਨੇ ਆਪਣੇ ਕੀਮਤੀ ਸਮੇਂ ਚੋ ਸਮਾਂ ਕੱਢਕੇ ਉਹਨਾਂ ਦੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ਼ਾਮਿਲ ਹੁੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਾਮਿਲ ਮਹਿਮਾਨਾਂ ਵਿਚ ਪ੍ਰਮੁੱਖ ਹਸਤੀਆਂ ਵਿਚ ਬੀਸੀ ਦੇ ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀ ਹੈਰੀ ਬੈਂਸ, ਲਿਬਰਲ ਐਮ ਪੀ ਸੁੱਖ ਧਾਲੀਵਾਲ, ਸਾਬਕਾ ਐਮ ਪੀ ਜਤੀ ਸਿੱਧੂ, ਸਾਬਕਾ ਐਮ ਪੀ ਜਸਬੀਰ ਸੰਧੂ, ਇੰਡੀਆ ਕੌਂਸਲ ਰਾਹੁਲ ਨੇਗੀ, ਉਘੇ ਬਿਜਨੈਸਮੈਨ ਦਲਜੀਤ ਥਿੰਦ, ਟੋਨੀ ਫਰੂਟੀਕੈਨਾ. ਬਲਦੇਵ ਸਿੰਘ ਬਾਠ ਬਸੰਤ ਮੋਟਰਜ, ਤਰਸੇਮ ਸਿੰਘ ਬੈਂਸ, ਜਗਜੀਤ ਸਿੰਘ ਤੂਰ, ਸੁਖਦੇਵ ਸਿੰਘ ਨਾਹਲ, ਸਾਬੀ ਖਹਿਰਾ, ਕੁਲਵੰਤ ਸਿੰਘ ਢੇਸੀ, ਬੌਬ ਚੀਮਾ, ਸੁੱਖ ਪੰਧੇਰ, ਰੂਪ ਢਿੱਲ਼ੋਂ, ਪਰਮਜੀਤ ਪਿੰਟਾ, ਪਰਮਜੀਤ ਲਾਖਾ, ਡਾ ਸੰਜੀਵ, ਡਾ ਸੁੱਖ ਕਾਹਲੋਂ, ਡਾ ਜੰਡੀ, ਹੈਰੀ ਕੂਨਰ, ਐਡਵੋਕੇਟ ਸੁਮਨਦੀਪ ਸਿੰਘ, ਤੇਜੀ ਔਜਲਾ, ਵਰਿੰਦਰ ਪ੍ਰਤਾਪ ਮਾਲੜੀ, ਨਵਰਾਜ ਦੋਸਾਂਝ, ਸੁਖਵਿੰਦਰ ਸਿੰਘ ਕੋਚ, ਨੀਟੂ ਕੰਗ, ਰਾਜ ਪੁਰੇਵਾਲ , ਗੁਰਜੀਤ ਬੱਲ, ਤਜਿੰਦਰ ਸਿੰਘ ਜਿੰਦ(BSF),ਤਜਿੰਦਰ ਸਿੰਘ ਤੇਜੀ (BSF), ਹਰਭਜਨ ਸਿੰਘ ਰਾਏ ਉਲੰਪੀਅਨ,ਨੇਕੀ ਸੰਧੂ ਉਲੰਪੀਅਨ, ਰਜਿੰਦਰ ਸਿੰਘ ਰਾਏ ਉਲੰਪੀਅਨ,ਸ਼ਿਵ ਜਗਦੇਵ (ਸਾਬਕਾ ਕਨੇਡਾ,ਅਮਰੀਕਾ ਰਾਸ਼ਟਰੀ ਹਾਕੀ ਕੋਚ), ਬਿਅੰਤ ਸਿੰਘ ਪਹਿਲਵਾਨ,ਬਿੰਦਰ ਸੰਘੇੜਾ (ਪੰਜਾਬ ਪੁਲੀਸ) ਤੇ ਹੋਰ ਕਈ ਨਾਮੀ ਖਿਡਾਰੀ ਤੇ ਸਖਸ਼ੀਅਤਾਂ ਹਾਜ਼ਰ ਸਨ।