Headlines

ਸਿੱਖ ਸੁਸਾਇਟੀ ਬੌਮਾਊਂਟ ਵਲੋਂ ਵਿਸਾਖੀ ਮੇਲਾ 13 ਅਪ੍ਰੈਲ ਨੂੰ ਮਨਾਉਣ ਦਾ ਫੈੇਸਲਾ

ਐਡਮਿੰਟਨ ( ਦੀਪਤੀ)-ਸਿੱਖ ਸੋਸਾਇਟੀ ਆਫ ਬੌਮਾਉਂਟ ਰਜਿ ਦੀ ਜ਼ਰੂਰੀ ਮੀਟਿੰਗ ਸੋਸਾਇਟੀ ਦੇ ਚੇਅਰਮੈਨ ਸ੍ਰੀ ਸੁਖਦੇਵ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਰੀਕ੍ਰੀਏਸਨ ਸੈਂਟਰ ਬੌਮਾਉਟ ਵਿਖੇ ਹੋਈ। ਇਸ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਖ਼ਾਲਸਾ  ਸਾਜਨਾ ਦਿਵਸ ਮੇਲਾ ਵਿਸਾਖੀ ਮਿੱਤੀ 13-4-2023 ਦਿਨ ਵੀਰਵਾਰ ਨੂੰ ਸੀਨੀਅਰ ਸੀਟੀਜਨ ਕੱਲਬ 5204A  50th Avn ਬੌਮਾਉਟ ਵਿਖੇ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ ।  ਇਸ ਮੀਟਿੰਗ ਵਿੱਚ ਸੋਸਾਇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਜ਼ਿਹਨਾਂ ਵਿੱਚ  ਗੁਰਜੀਤ ਸਰਾਂ,  ਗੁਰਮੁੱਖ ਸਿੰਘ ਮੁੰਡੀ,  ਸੁਖਦੇਵ ਸਿੰਘ ਗੋਸਲ਼  ਸਤੀਸ ਸਚਦੇਵਾ  ਸੁਖਦੇਵ ਸਿੰਘ ਢਿੱਲੋ,  ਹਰਦੀਪ ਸਿੰਘ ਸ਼ੇਖੋ , ਰਣਜੀਤ ਸਿੰਘ  ਪੱਵਦੀ, ਰਣਜੀਤ ਸਿੰਘ ਪੱਵਾ , ਮੇਜਰ ਸਿੰਘ ,  ਰਾਏ ਸਿੰਘ,  ਅਵਤਾਰ ਸਿੰਘ  ਆਦਿ ਹਾਜ਼ਰ ਸਨ।  ਇੱਸ ਮੀਟਿੰਗ ਨੇ ਬੌਮਾਉਟ ਅਤੇ ਨੇੜੇ ਰਹਿੰਦੇ ਸਮੂਹ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਕਿ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ  ਨੂੰ ਤਨੋਂ  ਮਨੋਂ ਸਹਿਯੋਗ ਦਿੱਤਾ ਜਾਵੇ।