Headlines

ਭੀਮ ਆਰਮੀ ਇੰਡੀਆ ਦੇ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਦਾ ਐਨ ਆਰ ਆਈ ਭਰਾਵਾਂ ਵਲੋਂ ਸਨਮਾਨ

ਕੈਨੇਡਾ, ਅਮਰੀਕਾ ਦਾ ਦੌਰਾ ਕਰਨ ਦਾ ਸੱਦਾ-

ਜਲੰਧਰ ( ਦੇ ਪ੍ਰ ਬਿ)- ਬੀਤੇ ਦਿਨ ਕੈਨੇਡਾ ਦੇ ਉਘੇ ਬਿਜਨਸਮੈਨ ਰਾਜ ਬੰਗਾ ਤੇ ਉਹਨਾਂ ਦੇ ਐਨ ਆਰ ਆਈ ਸਾਥੀਆਂ ਦੇ ਸੱਦੇ ਉਪਰ ਭੀਮ ਆਰਮੀ ਇੰਡੀਆ  ਤੇ ਏਕਤਾ ਸਮਾਜ ਪਾਰਟੀ  ਇੰਡੀਆ ਦੇ ਪ੍ਰਧਾਨ  ਚੰਦਰ ਸ਼ੇਖਰ ਆਜ਼ਾਦ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਹਨਾਂ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਅੰਬੇਦਕਰ ਵਲੋ ਦਰਸਾਏ ਗਏ ਮਾਰਗ ਅਤੇ ਦਲਿਤ ਸਮਾਜ ਖਿਲਾਫ ਅਨਿਆਂ ਨੂੰ ਖਤਮ ਕਰਵਾਉਣ ਅਤੇ ਉਹਨਾਂ ਦੇ ਹੱਕਾਂ ਤੇ ਹਿੱਤਾਂ  ਦੀ ਰਾਖੀ ਲਈ ਭਾਰਤੀ ਸੰਵਿਧਾਨ ਨੂੰ ਇੰਨਬਿਨ ਲਾਗੂ ਕਰਵਾਉਣ ਲਈ  ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਨ ਆਰ ਆਈ ਭਰਾਵਾਂ ਵਲੋਂ ਸ੍ਰੀ ਚੰਦਰ ਸ਼ੇਖਰ ਆਜ਼ਾਦ ਨੂੰ ਅਮਰੀਕਾ ਤੇ ਕੈਨੇਡਾ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ। ਇਕ ਸੰਖੇਪ ਸਮਾਗਮ ਦੌਰਾਨ ਪ੍ਰਧਾਨ ਆਜ਼ਾਦ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਹਰ ਤਰਾਂ ਸਾਥ ਦੇਣ ਦਾ ਵਾਅਦਾ ਕੀਤਾ ਗਿਆ।

ਇਸ ਮੌਕੇ ਸ੍ਰੀ ਆਜ਼ਾਦ ਨੂੰ ਇਕ ਯਾਦਗਾਰੀ ਪਲੈਕ ਨਾਲ ਰਾਜ ਬੰਗਾ ਕੈਨੇਡਾ , ਜੱਸੀ ਬੰਗਾ ਯੂ ਐਸ ਏ, ਸਤਪਾਲ ਚੋਪੜਾ, ਡੀ ਐਸ ਬੀ ਬਲਦੇਵ ਸਿੰਘ ਅਠਵਾਲ, ਮਦਨ ਕੈਲੇ, ਕੇਵਲ ਕ੍ਰਿਸ਼ਨ ਬੋਲੀਨਾ, ਪਰਮ ਸਰੋਆ ਤੇ ਉਘੇ ਕਬੱਡੀ ਪ੍ਰੋਮੋਟਰ ਬਲਬੀਰ ਬੈਂਸ ਵਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨਾਲ ਜਸਵੰਤ ਬੰਗਾ, ਡਾ ਕਮਲ ਸਿੱਧੂ, ਡਾ ਦੀਪਕ ਪ੍ਰਾਸ਼ਰ, ਜੌਨ ਬੰਗਾ, ਮਲਕੀਤ ਬੰਗਾ, ਤੇਜਾ ਵਿਰਕ, ਜੱਗਾ ਪਹਿਲਵਾਨ, ਸੋਢੀ ਦਦਰਾਲ, ਦਿਨੇਸ਼ ਸਾਂਪਲਾ,  ਰੋਹਿਤ ਰੰਧਾਵਾ ਵੀ ਹਾਜ਼ਰ ਸਨ।