Headlines

ਸਾ ਰੇ ਗਾ ਮਾ ਦੇ ਸਟਾਰ ਗਾਇਕ ਜਗਪ੍ਰੀਤ ਬਾਜਵਾ ਦੀ ਸਰੀ ਵਿਚ ਸ਼ਾਮ -ਏ- ਮਹਿਫਲ 31 ਮਾਰਚ ਨੂੰ

ਸਰੀ ( ਦੇ ਪ੍ਰ ਬਿ) -ਸੰਗੀਤ ਦੀ ਦੁਨੀਆ ਵਿਚ ਜਾਣੇ ਪਹਿਚਾਣੇ ਨਾਮ, ਡੈਲਟਾ ਨਿਵਾਸੀ ਗਾਇਕ ਜਗਪ੍ਰੀਤ ਬਾਜਵਾ ਦੀ ਸ਼ਾਮ ਏ ਮਹਿਫਲ ਇਸ 31 ਮਾਰਚ ਦਿਨ ਸ਼ੁਕਰਵਾਰ ਨੂੰ ਰਿਵਰਸਾਈਡ ਸਿਗਨੇਚਰ ਬੈਂਕੁਇਟ ਹਾਲ 13030- 76 ਐਵਨਿਊ ਸਰੀ ਵਿਖੇ ਮਨਾਈ ਜਾ ਰਹੀ ਹੈ। ਬਾਲੀਵੁੱਡ ਏਕ ਤਾਰਾ ਕੰਪੀਟੀਸ਼ਨ (2008)  ਅਤੇ ਸਾ ਰੇ ਗਾ ਮਾ ( 2016) ਦਾ ਸਟਾਰ ਗਾਇਕ ਜਗਪ੍ਰੀਤ ਬਾਜਵਾ ਜਿਸਦੀ ਬਚਪਨ ਵਿਚ ਹੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਸੰਗੀਤ ਦੀ ਦੁਨੀਆ ਵਿਚ ਕਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਇਨਾਮ ਸਨਮਾਨ ਜਿੱਤ ਚੁੱਕਾ ਹੈ। ਉਹ ਅੰਗਰੇਜੀ, ਫਰੈਂਚ, ਹਿੰਦੀ ਤੇ ਪੰਜਾਬੀ ਸਮੇਤ ਚਾਰ ਭਾਸ਼ਾਵਾਂ ਵਿਚ ਗਾਉਣ ਦੀ ਮੁਹਾਰਤ ਰੱਖਦਾ ਹੈ। 31 ਮਾਰਚ ਨੂੰ ਕਰਵਾਈ ਜਾ ਰਹੀ ਸ਼ਾਮ ਏ ਮਹਿਫਲ ਦੀ  ਐਂਟਰੀ ਟਿਕਟ 60 ਡਾਲਰ ਰੱਖੀ ਗਈ ਹੈ। ਟਿਕਟਾਂ ਤੇ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲਈ ਜਗਬੀਰ ਬਾਜਵਾ ਨਾਲ ਫੋਨ ਨੰਬਰ 778-552-2009 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

2 thoughts on “ਸਾ ਰੇ ਗਾ ਮਾ ਦੇ ਸਟਾਰ ਗਾਇਕ ਜਗਪ੍ਰੀਤ ਬਾਜਵਾ ਦੀ ਸਰੀ ਵਿਚ ਸ਼ਾਮ -ਏ- ਮਹਿਫਲ 31 ਮਾਰਚ ਨੂੰ

Comments are closed.