Headlines

ਪ੍ਰਸਿੱਧ ਨਾਵਲਕਾਰਾ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਚੰਨਣ ਰੁੱਖ ਰੀਲੀਜ਼

ਸਰੀ ( ਹਰਦਮ ਮਾਨ)- ਬੀਤੇ ਦਿਨ ਉਘੀ ਨਾਵਲਕਾਰਾ ਹਰਕੀਰਤ ਕੌਰ ਚਾਹਲ ਦੇ ਨਵੇਂ ਨਾਵਲ ਚੰਨਣ ਰੁੱਖ ਦਾ ਪ੍ਰਭਾਵਸ਼ਾਲੀ ਰੀਲੀਜਿੰਗ ਸਮਾਰੋਹ ਇੰਪਾਇਰ ਬੈਂਕੁਇਟ ਹਾਲ ਸਰੀ ਵਿਖੇ ਹੋਇਆ। ਸਮਾਗਮ ਦੀ ਪ੍ਰਧਾਨਗੀ ਡਾ ਸਾਧੂ ਸਿੰਘ, ਡਾ ਸਾਧੂ ਬਿਨਿੰਗ, ਕਵੀ ਕਵਿਦਰ ਚਾਂਦ, ਪਰਮਜੀਤ ਦਿਓਲ ਤੇ ਐਮ ਪੀ ਸੁੱਖ ਧਾਲੀਵਾਲ ਨੇ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਡਾ ਰਾਮਿੰਦਰ ਸਿੰਘ ਕੰਗ ਨੇ ਬਾਖੂਬੀ ਨਿਭਾਈ। ਵੱਖ-ਵੱਖ ਵਿਦਵਾਨਾਂ ਨੇ ਪਰਚੇ ਪੜੇ ਜਿਹਨਾਂ ਉਪਰ ਭਰਪੂਰ ਚਰਚਾ ਹੋਈ। ਸਮਾਗਮ ਵਿਚ ਸਾਹਿਤਕ.ਸਮਾਜਿਕ ਤੇ ਰਾਜਸੀ ਖੇਤਰ ਦੀਆਂ ਉਘੀਆਂ ਹਸਤੀਆਂ ਸਮੇਤ ਸਾਹਿਤ ਪ੍ਰੇਮੀਆਂ ਨੇ ਭਰਵੀਂ ਹਾਜ਼ਰੀ ਭਰੀ। ਪੁਸਤਕ ਰੀਲੀਜ ਸਮਾਰੋਹ ਦੀਆਂ ਕੁਝ ਝਲਕੀਆਂ। ਵਿਸਥਾਰਿਤ ਰਿਪੋਰਟ ਜਲਦ…