Headlines

ਭਵਿੱਖ ’ਚ ਗਲੋਬਲ ਵਾਰਮਿੰਗ ਕਾਰਨ ਸਿੰਧ, ਗੰਗਾ ਤੇ ਬ੍ਰਹਮਪੁੱਤਰ ਨਦੀਆਂ ’ਚ ਪਾਣੀ ਦਾ ਵਹਾਅ ਘਟਣ ਦਾ ਖ਼ਤਰਾ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 23 ਮਾਰਚ-ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਦਾ ਨੁਕਸਾਨ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਲਈ ਮਹੱਤਵਪੂਰਨ ਹਿਮਲਿਆ ’ਚੋਂ ਨਿਕਲਣ ਵਾਲੀਆਂ ਨਦੀਆਂ ਸਿੰਧ, ਗੰਗਾ ਅਤੇ ਬ੍ਰਹਮਪੁੱਤਰ ਵਿੱਚ ਪਾਣੀ ਦੇ ਵਹਾਅ ਨੂੰ ਘਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ‘ਤੇ ਜੀਵਨ ਲਈ ਗਲੇਸ਼ੀਅਰ ਜ਼ਰੂਰੀ ਹਨ।