Headlines

ਗੁਰਦਾਸਪੁਰ: ਪਾਕਿਸਤਾਨੀ ਡਰੋਨ ਨੇ ਸੁੱਟੇ 5 ਪਿਸਤੌਲ ਤੇ 91 ਕਾਰਤੂਸ

ਨਵੀਂ ਦਿੱਲੀ/ਗੁਰਦਾਸਪੁਰ-ਬੀਐੱਸਐੱਫ ਨੇ ਅੱਜ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਵੱਲੋਂ ਸੁੱਟੇ ਪੰਜ ਆਸਟਰੀਆ ਦੇ ਬਣੇ ਗਲੋਕ ਪਿਸਤੌਲ ਅਤੇ 91 ਕਾਰਤੂਸ ਬਰਾਮਦ ਕੀਤੇ। ਤੜਕੇ ਕਰੀਬ 2.30 ਵਜੇ ਗੁਰਦਾਸਪੁਰ ਸੈਕਟਰ ਦੇ ਮੇਟਲਾ ਇਲਾਕੇ ‘ਚ ਹਥਿਆਰ ਤੇ ਅਸਲਾ ਸੁੱਟਿਆ ਗਿਆ। ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਖੇਤਰ ਦੀ ਤਲਾਸ਼ੀ ਦੌਰਾਨ ਖੇਤ ਵਿੱਚੋਂ ਪੈਕੇਟ ਬਰਾਮਦ ਕੀਤਾ ਗਿਆ। ਪੈਕੇਟ ਵਿੱਚ ਪੰਜ ਗਲੋਕ ਪਿਸਤੌਲ, 10 ਮੈਗਜ਼ੀਨ ਅਤੇ 91 ਕਾਰਤੂਬ ਸਨ। ਵੱਖ-ਵੱਖ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਖੇਪ ਸਰਹੱਦੀ ਸੂਬੇ ਦੇ ਖਾਲਿਸਤਾਨੀ ਵੱਖਵਾਦੀ ਸਮੂਹਾਂ ਲਈ ਸੀ। ਗਲੋਕ ਸੈਮੀ-ਆਟੋਮੈਟਿਕ ਪਿਸਤੌਲ ਹੈ, ਜੋ ਨੈਸ਼ਨਲ ਸਕਿਓਰਿਟੀ ਗਾਰਡ (ਐੱਨਐੱਸਜੀ) ਅਤੇ ਹੋਰ ਕਮਾਂਡੋ ਟੀਮਾਂ ਅਤਿਵਾਦ ਵਿਰੋਧੀ ਬਲਾਂ ਵੱਲੋਂ ਵਰਤੀ ਜਾਂਦੀ ਹੈ। ਇਹ ਆਸਟਰੀਆ ਅਤੇ ਅਮਰੀਕਾ ਵਿੱਚ ਬਣਦੇ ਹਨ।