Headlines

ਝਾਰਖੰਡ: ਨਵਜੰਮੇ ਬੱਚੇ ਨੂੰ ਵੇਚਣ ਦੇ ਦੋਸ਼ ’ਚ 11 ਗ੍ਰਿਫ਼ਤਾਰ, ਮਾਂ ਨੂੰ ਮਿਲਿਆਂ ਲੱਖ ਰੁਪਇਆ ਤੇ ਦਲਾਲ ਲੈ ਗਏ ਸਾਢੇ ਤਿੰਨ ਲੱਖ

ਚਤਰਾ-ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿਚ ਬੱਚੇ ਨੂੰ ਉਸ ਦੀ ਮਾਂ ਨੇ ਜਨਮ ਤੋਂ ਤੁਰੰਤ ਬਾਅਦ ਵੇਚ ਦਿੱਤਾ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ‘ਚ ਬੱਚੇ ਦੀ ਮਾਂ ਆਸ਼ਾ ਦੇਵੀ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੋਕਾਰੋ ਜ਼ਿਲ੍ਹੇ ਤੋਂ ਨਵਜੰਮੇ ਬੱਚੇ ਨੂੰ ਬਰਾਮਦ ਕੀਤਾ ਹੈ। ਆਸ਼ਾ ਦੇਵੀ ਕੋਲੋਂ ਇੱਕ ਲੱਖ ਰੁਪਏ ਬਰਾਮਦ ਕੀਤੇ ਹਨ। ਹਜ਼ਾਰੀਬਾਗ ਜ਼ਿਲ੍ਹੇ ਦੇ ਬਰਕਾਗਾਓਂ ਦੇ ਜੋੜੇ ਨੇ ਨਵਜੰਮੇ ਬੱਚੇ ਦਾ ਸੌਦਾ ਚਤਰਾ ਅਤੇ ਬੋਕਾਰੋ ਜ਼ਿਲ੍ਹਿਆਂ ਦੇ ਦਲਾਲਾਂ ਨਾਲ 4.5 ਲੱਖ ਰੁਪਏ ਵਿਚ ਕੀਤਾ ਸੀ। ਨਵਜੰਮੇ ਬੱਚੇ ਦੀ ਮਾਂ ਨੂੰ ਸਿਰਫ਼ ਇਕ ਲੱਖ ਰੁਪਏ ਮਿਲੇ, ਜਦ ਕਿ ਦਲਾਲਾਂ ਨੇ ਸਾਢੇ ਤਿੰਨ ਲੱਖ ਰੁਪਏ ਰੱਖ ਲਏ।