Headlines

ਚੰਡੀਗੜ ਵਿਚ ਪੰਜਾਬੀ ਮਾਂ ਬੋਲੀ ਮੇਲਾ ਧੂਮਧਾਮ ਨਾਲ ਕਰਵਾਇਆ

ਕੈਨੇਡਾ ਤੋ ਸੁਰਜੀਤ ਸਿੰਘ ਮਾਧੋਪੁਰੀ ਤੇ ਹੋਰਾਂ ਦਾ ਸਨਮਾਨ-

ਚੰਡੀਗੜ੍ਹ ( ਪ੍ਰੋ ਅਵਤਾਰ ਸਿੰਘ)– ਬੀਤੇ ਦਿਨੀਂ ਚੰਡੀਗੜ੍ਹ ਵਿਚ ਪਹਿਲੀ ਵਾਰ ਵੱਡੇ ਪੱਧਰ ‘ਤੇ ਪੰਜਾਬੀ ਮਾਂ ਬੋਲੀ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ| ਲੋਕ ਗਾਇਕਾ ਸੁੱਖੀ ਬਰਾੜ ਅਤੇ ਗੀਤਕਾਰ ਭੱਟੀ ਭੜੀਵਾਲਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਦੀ ਇਹ ਵਿਸ਼ੇਸ਼ਤਾ ਹੋ ਨਿਬੜੀ ਕਿ ਇਸ ਵਿਚ ਵੱਖ-ਵੱਖ ਖੇਤਰ ਦੀਆਂ ਪੰਜ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਡਾ. ਅੰਮਿ੍ਤ ਸਿੰਘ (ਅਮਰੀਕਾ), ਗੀਤਕਾਰ ਬਾਬੂ ਸਿੰਘ ਮਾਨ (ਮਰਾੜਾਂਵਾਲਾ), ਪ੍ਰਸਿੱਧ ਸੰਗੀਤਕਾਰ ਚਰਨਜੀਤ ਆਹੂਜਾ, ਸਰਬਜੀਤ ਚੀਮਾ, ਸੁਰਜੀਤ ਮਾਧੋਪੁਰੀ ( ਕੈਨੇਡਾ)  ਦੇ ਨਾਮ ਸ਼ਾਮਿਲ ਹਨ | ਇਸੇ ਦੌਰਾਨ ਪ੍ਰਤਿਭਾਵਾਨ ਅਦਾਕਾਰ ਮਲਕੀਤ ਰੌਣੀ, ਬਾਲ ਮੁਕੰਦ ਸ਼ਰਮਾ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਬਾਜਵਾ (ਅਮਰੀਕਾ), ਨਵੀਨ ਸ਼ਰਮਾ, ਜੱਸੀ ਸੋਹੀਆ ਵਾਲਾ ਨੂੰ ਵੀ ਮਾਣ-ਸਨਮਾਨ ਦਿੱਤਾ ਗਿਆ | ਇਸ ਮੌਕੇ ‘ਤੇ ਗਾਇਕ ਜਸਬੀਰ ਜੱਸੀ, ਹਰਦੀਪ, ਪੰਮੀ ਬਾਈ, ਚੀਮਾ, ਸਤਵਿੰਦਰ ਬਿੱਟੀ, ਰਾਜ ਤਿਵਾੜੀ, ਬਾਈ ਅਮਰਜੀਤ ਵਲੋਂ ਆਪਣੇ ਮਕਬੂਲ ਗੀਤਾਂ ਨਾਲ ਸਰੋਤਿਆਂ ਦੀ ਖ਼ੂਬ ਵਾਹਵਾ ਖੱਟੀ | ਚੰਗੀ ਆਵਾਜ਼ ਦੀ ਗਾਇਕਾ ਅਤੇ ਐਂਕਰ ਆਰ. ਰਮਨਦੀਪ ਦੇ ਸੁਚੱਜੀ ਸਟੇਜੀ ਭੂਮਿਕਾ ਵਿਚ ਗਾਇਕ ਭੁਪਿੰਦਰ ਬੱਬਲ, ਮਾਣਕ ਅਲੀ, ਬਿੱਲ ਸਿੰਘ, ਗੈਰੀ ਹੋਠੀ, ਬਾਵਾ ਧਾਲੀਵਾਲ, ਸਤਪਾਲ ਭੂੰਦੜ, ਕੌਰ ਗਗਨ, ਸੁਨੈਨੀ ਗੁਲੇਰੀਆ ਸ਼ਰਮਾ, ਅਮਨ ਰੋਜ਼ੀ ਆਦਿ ਵਲੋਂ ਵੀ ਆਪਣੀ ਗਾਇਕੀ ਨਾਲ ਵਧੀਆ ਹਾਜ਼ਰੀ ਲਵਾਈ | ਵਿਸ਼ਵ ਪੰਜਾਬੀ ਵਿਰਾਸਤ ਕੇਂਦਰ ਅਤੇ ਲੋਕ ਗੀਤ ਇੰਟਰਟੇਨਮੈਂਟ ਵਲੋਂ ਦੇਵ ਸਮਾਜ ਕਾਲਜ (ਲੜਕੀਆਂ) ਸੈਕਟਰ-45 ਦੇ ਗਰਾਊਾਡ ਵਿਚ ਕਰਵਾਏ ਗਏ ਪੰਜਾਬੀ ਮਾਂ ਬੋਲੀ ਮੇਲੇ ਵਿਚ ਪ੍ਰਸਿੱਧ ਖ਼ੂਨਦਾਨੀ ਜਸਵੰਤ ਕੌਰ ਅਤੇ ਬਲਵੰਤ ਸਿੰਘ ਦੇ ਨਾਲ-ਨਾਲ ਗਾਇਕ ਰੋਮੀ ਰੰਜਨ, ਗਗਨ ਥਿੰਦ, ਗੁਰਤੇਜ ਤੇਜ, ਗੀਤਕਾਰ ਦੀਪ ਮੰਗਲੀ (ਅਮਰੀਕਾ), ਨਰਿੰਦਰ ਨਸਰੀਨ, ਗੂੰਜਨਦੀਪ ਕੌਰ, ਇਕਬਾਲ ਗੁਨੋਮਾਜਰਾ, ਸੁਖਬੀਰ ਸੋਢੀ, ਕਾਵਿਤਰੀ ਤੇ ਗੀਤਕਾਰ ਮੀਨਾ ਮਹਿਰੋਕ ਆਦਿ ਤੋਂ ਇਲਾਵਾ ਰੰਗ ਮੰਚ (ਥੀਏਟਰ) ਦੇ ਪ੍ਰਸਿੱਧ ਲੇਖਕ ਤੇ ਨਿਰਦੇਸ਼ਕ ਸੁਦੇਸ਼ ਸ਼ਰਮਾ, ਪਰਵੀਨ ਸੰਧੂ, ਰਾਜਦੀਪ ਕੌਰ ਮੁਲਤਾਨੀ, ਸ਼ਾਇਰ ਭੱਟੀ, ਸੰਦੀਪ ਸੈਂਡੀ ਆਦਿ ਲੇਖਕਾਂ, ਕਵੀਆਂ ਅਤੇ ਸਾਹਿਤਕਾਰਾਂ ਦੇ ਨਾਲ-ਨਾਲ ਵੱਖ-ਵੱਖ ਖੇਤਰ ਦੀਆਂ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੇਲੇ ਦੀ ਸਫਲਤਾ ਉਪਰ ਸ ਸੁਰਜੀਤ ਸਿੰਘ ਮਾਧੋਪੁਰੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਪੰਜਾਬ ਦੀਆਂ ਅਹਿਮ ਹਸਤੀਆਂ ਨਾਲ ਸਨਮਾਨਿਤ ਕੀਤੇ ਜਾਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਪੰਜਾਬੀ ਮਾਂ ਬੋਲੀ ਦੀ ਬੁਲੰਦੀ ਲਈ ਕੰਮ ਕਰਨ ਅਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

***ਸਾਨੂੰ ਆਪਣੇ ਇਤਿਹਾਸ ਤੇ ਵਿਰਾਸਤ ਦੀ ਗੱਲ ਕਰਦੇ ਰਹਿਣਾ ਚਾਹੀਦਾ ਹੈ- ਮਾਧੋਪੁਰੀ

ਰੂਪਨਗਰ-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਵੱਲੋਂ ਸਰਵਸ਼ੇਸਟ ਕੈਨੇਡੀਅਨ ਐਵਾਰਡੀ ਸੁਰਜੀਤ ਸਿੰਘ ਮਾਧੋਪੁਰੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਅਧਾਰਿਤ ਕਾਵਿ ਅਤੇ ਗਾਇਨ ਮੁਕਾਬਲੇ ਸਥਾਨਿਕ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ,ਜਿਸ ਵਿਚ ਪੰਜਾਬ ਤੇ ਰਹਿਆਣਾ ਤੋਂ ਕਵੀਆਂ ਤੇ ਸਹਿਤਕਾਰਾਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸ ਸੁਰਜੀਤ ਸਿੰਘ ਮਾਧੋਪੁਰੀ ਤੇ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਨੇ ਜੋਤੀ ਜਗ੍ਹਾ ਕੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਕਮਲ ਸਿੰਘ ਕਟਲੀ ਤੇ ਵਿਸ਼ੇਸ਼ ਮਹਿਮਾਨ ਡਾ ਆਰ ਐਸ ਪਰਮਾਰ ਤੇ ਗਾਇਕ ਬਿੱਟੂ ਖੰਨਾ ਵਾਲਾ ਸਨ। ਸਮਾਗਮ ਦੇ ਵਿਸ਼ੇਸ਼ ਸਹਿਯੋਗੀ ਸ ਸੁਰਜੀਤ ਸਿੰਘ ਮਾਧੋਪੁਰੀ ਨੇ ਕਿਹਾ ਕਿ ਅੱਜ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਅਧਾਰਿਤ ਮੁਕਾਬਲੇ ਕਰਵਾ ਕੇ ਮਨ ਨੂੰ ਬੜਾ ਸਕੂਨ ਮਿਲਿਆ ਕਿਉਕਿ ਸਾਨੂੰ ਆਪਣੀ ਸਭਿਅਤਾ ਤੇ ਵਿਰਾਸਤ,ਇਤਿਹਾਸ ਨੂੰ ਸਾਂਭਣ ਲਈ ਅਜਿਹੇ ਮੁਕਾਬਲੇ ਕਰਵਾਉਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਮੇਰੀ ਕਰਮ ਭੂਮੀ ਭਾਵੇ ਕੈਨੇਡਾ ਹੈ ਪਰ ਮੇਰੀ ਮਾਤ ਭੂਮੀ ਜਿਸ ਦਾ ਮਾਣਮੱਤਾ ਇਤਿਹਾਸ ਹੈ ਉਸ ਦੀ ਖਸ਼ਬੂ ਦੀ ਖਿੱਚ ਹੀ ਅੱਜ ਦੇ ਸਮਾਗਮ ਦੀ ਬਾਤ ਪਾਉਦੀ ਹੈ।

 

ਕੈਪਸ਼ਨ-ਸ ਸੁਰਜੀਤ ਸਿੰਘ ਮਾਧੋਪੁਰੀ ਮੇਲੇ ਦੌਰਾਨ ਪ੍ਰਸਿਧ ਗੀਤਕਾਰ ਬਾਬੂ ਸਿੰਘ ਮਾਨ ਤੇ ਪੰਮੀ ਬਾਈ ਨਾਲ।