Headlines

ਗੁਰੂ ਰਵਿਦਾਸ ਸਭਾ ਬਰਨਬੀ ਦੀ ਨਵੀਂ ਇਮਾਰਤ ਦੀ ਉਸਾਰੀ ਆਰੰਭ

ਪ੍ਰੀਮੀਅਰ ਡੇਵਿਡ ਈਬੀ ਤੇ ਹੋਰ ਸਖਸੀਅਤਾਂ ਨੇ ਰਸਮ ਅਦਾ ਕੀਤੀ-

ਬਰਨਬੀ ( ਦੇ ਪ੍ਰ ਬਿ)- ਬੀਤੇ ਦਿਨ ਗੁਰੂ ਰਵਿਦਾਸ ਸਭਾ ਬਰਨਬੀ ਵੈਨਕੂਵਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਗਰਾਉਂਡ ਬਰੇਕਿੰਗ ਦੀ ਰਸਮ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਹੈਰੀ ਬੈਂਸ, ਸਪੀਕਰ ਰਾਜ ਚੌਹਾਨ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਐਮ ਐਲ ਏ ਜਿੰਨੀ ਸਿਮਸ ਤੇ ਹੋਰ ਕਈ ਜਨਤਕ ਪ੍ਰਤੀਨਿਧ ਤੇ ਸਖਸੀਅਤਾਂ ਹਾਜ਼ਰ ਸਨ। ਇਸ ਮੌਕੇ ਆਏ ਮਹਿਮਾਨਾਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਿਲ ਬਸਰਾ ਤੇ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਮੰਚ ਸੰਚਾਲਨ ਦੀ ਜਿੰਮਵਾਰੀ ਅਰੁਣਜੋਤ ਲੰਗੇਰੀ ਨੇ ਨਿਭਾਈ।

ਤਸਵੀਰਾਂ-ਪਰਮਜੀਤ ਲਾਖਾ