Headlines

ਮਿਲਵੁਡਜ ਕਲਚਰਲ ਸੁਸਾਇਟੀ ਦਾ 40ਵਾਂ ਸਥਾਪਨਾ ਦਿਵਸ ਮਨਾਇਆ

ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ )- ਬੀਤੀ 23 ਮਾਰਚ ਨੂੰ ਮਿਲਵੁਡਜ ਕਲਚਰਲ ਸੁਸਾਇਟੀ ਵਲੋਂ  ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਓ ਕੌਮੀ ਤਰਾਨੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਸੁਸਾਇਟੀ ਦੇ ਵਿਛੜੇ ਸਾਥੀਆਂ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ ਮੁੱਖ ਮਹਿਮਾਨ 97 ਸਾਲਾ ਸ ਬਲਦੇਵ ਸਿੰਘ ਪਰਮਾਰ ਸਨ ਜਿਹਨਾਂ ਦਾ ਸੁਸਾਇਟੀ ਦੇ ਪ੍ਰਧਾਨ ਸੌਦਾਗਰ ਸਿੰਘ ਤੇ ਹੋਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਮੇਅਰ ਅਮਰਜੀਤ ਸੋਹੀ , ਵਿਧਾਇਕ ਜਸਵੀਰ ਸਿੰਘ ਦਿਓਲ, ਕੌਂਸਲਰ ਕੇਰਨ ਟੈਂਗ, ਕੌਂਸਲਰ ਜੋ ਐਨੀ ਰਾਈਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਵਿਚ ਸ਼ਾਮਿਲ ਸ੍ਰੀ ਸੀਤਲ ਸਿੰਘ ਨੰਨੂਆ,  ਕਰਮਜੀਤ ਸਿੰਘ ਸੰਘਾ,  ਸਾਬਕਾ ਪ੍ਰਧਾਨ ਜਗਜੀਤ ਸਿੰਘ ਸਿੱਧੂ, ਲਾਡੀ ਸੂਸਾਂਵਾਲਾ, ਹਰਮਿੰਦਰ ਸਿੰਘ ਬਰਾੜ, ਜਰਨੈਲ ਕੌਰ ਧਾਲੀਵਾਲ, ਜਰਨੈਲ ਸਿੰਘ ਬਸੋਤਾ ਤੇ ਰੂਬੀ ਤੂਰ ਨੇ ਸੁਸਾਇਟੀ ਦੇ ਸਥਾਪਨਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਨਾਲ 23 ਮਾਰਚ ਦੇ ਸ਼ਹੀਦਾਂ ਦੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਇਸ ਮੌਕੇ ਮਲਕੀਤ ਸਿੰਘ ਪਨੇਸਰ, ਚਰਨਜੀਤ ਖੰਨਾ, ਮਲਕੀਤ ਸਿੰਘ ਮਾਨ, ਗੁਰਚਰਨ ਸਿੰਘ ਬਖਸ਼ੀ ਅਤੇ ਹਰਜੰਟ ਸਿੰਘ ਮਾਨ ਨੂੰ ਸੁਸਾਇਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਸ ਬਲਬੀਰ ਸਿੰਘ ਕੁਲਾਰ ਸਾਬਕਾ ਪ੍ਰਧਾਨ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਤੇ ਹੋਰ ਕਾਰਜਾਂ ਦੀ ਗੱਲ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।