Headlines

ਭਾਊ ਬਲਦੇਵ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ

ਜਲੰਧਰ ( ਦੇ ਪ੍ਰ ਬਿ)- ਸੁਰਜੀਤ ਹਾਕੀ ਸੁਸਾਇਟੀ ਦੇ ਫਾਊਂਡਰ ਮੈਂਬਰ ਤੇ ਮੀਤ ਪ੍ਰਧਾਨ ਸ ਬਲਦੇਵ ਸਿੰਘ ਰੰਧਾਵਾ ਜਿਹਨਾਂ ਨੂੰ ਪਿਆਰ ਨਾਲ ਭਾਊ ਕਰਕੇ ਜਾਣਿਆ ਜਾਂਦਾ ਸੀ, ਬੀਤੀ 12 ਮਾਰਚ ਨੂੰ ਅਕਾਲ ਚਲਾਣਾ ਕਰ ਗਏ। ਉਹ ਬੀ ਐਸ ਐਫ ਵਿਚੋਂ ਕਮਾਂਡੈਂਟ ਵਜੋਂ ਸੇਵਾਮੁਕਤ ਹੋਏ ਸਨ ਤੇ ਕੌਮਾਂਤਰੀ ਪੱਧਰ ਦੇ ਐਥਲੀਟ ਸਨ। ਭਾਊ ਬਲਦੇਵ ਸਿੰਘ ਰੰਧਾਵਾ ਨਮਿਤ ਪਾਠ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 23 ਮਾਰਚ ਨੂੰ ਗੁਰਦੁਆਰਾ ਮਾਡਲ ਟਾਉਨ ਜਲੰਧਰ ਵਿਖੇ ਹੋਇਆ। ਇਸ ਮੌਕੇ ਵੱਖ ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਖਿਡਾਰੀਆਂ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।