Headlines

ਡਿਊਰਾਬਿਲਟ ਵਲੋਂ ਦਵਿੰਦਰ ਦੀਪਤੀ ਦਾ ਸਨਮਾਨ

ਐਡਮਿੰਟਨ ( ਦੇ ਪ੍ਰ ਬਿ)- ਬੀਤੇ ਦਿਨ ਐਡਮਿੰਟਨ ਦੀ ਪ੍ਰਸਿਧ ਕੰਪਨੀ ਡਿਊਰਾਬਿਲਟ ਵਿੰਡੋਜ ਐਂਡ ਡੋਰਜ਼ ਇੰਕ ਦੇ ਸਲਾਨਾ ਸਮਾਗਮ ਦੌਰਾਨ ਕੰਪਨੀ ਦੇ ਸੀਨੀਅਰ ਇੰਪਲਾਈ ਦਵਿੰਦਰ ਦੀਪਤੀ ਦਾ ਉਹਨਾਂ ਦੀ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਪ੍ਰੈਜੀਡੈਂਟ ਜੋਅ ਸੂਨਰ, ਵਾਈਸ ਪ੍ਰੈਜੀਡੈਂਟ ਅਮਰ ਰੰਧਾਵਾ, ਸੀਨੀਅਰ ਮੈਨੇਜਰ ਸੰਨੀ ਕਾਲਕਟ ਨੇ ਉਹਨਾਂ ਦਾ ਪਲੈਕ ਤੇ ਮਾਣ ਪੱਤਰ ਨਾਲ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਦਵਿੰਦਰ ਦੀਪਤੀ ਪਿਛਲੇ 15 ਸਾਲ ਤੋ ਕੰਪਨੀ ਵਿਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।