Headlines

ਫਰਵਰੀ ਵਿਚ ਇਕ ਵਾਰ ਫਿਰ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਘਟੀਆਂ

ਓਟਵਾ-ਟੈਰਾਨੇਟ-ਨੈਸ਼ਨਲ ਬੈਂਕ ਨੈਸ਼ਨਲ ਕੰਪੋਜ਼ਿਟ ਹਾਊਸ ਪ੍ਰਾਈਸ ਡਾਟਾ ਤੋਂ ਪਤਾ ਲਗਦਾ ਹੈ ਕਿ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਜਨਵਰੀ ਤੋਂ ਫਰਵਰੀ ਵਿਚ 0.3 ਫ਼ੀਸਦੀ ਘਟੀਆਂ ਹਨ ਕਿਉਂਕਿ 11 ਪ੍ਰਮੁੱਖ ਬਾਜ਼ਾਰਾਂ ਵਿਚੋਂ 7 ਵਿਚ ਕੀਮਤਾਂ ਘਟੀਆਂ ਹਨ। ਸੂਚਕਾਂਕ ਜਿਹੜਾ ਮੁੱਖ ਕੈਨੇਡੀਅਨ ਬਾਜ਼ਾਰਾਂ ਵਿਚ ਸਿੰਗਲ ਫੈਮਿਲੀ ਘਰਾਂ ਦੀ ਰਿਪੀਟ ਵਿਕਰੀ ਨੂੰ ਟਰੈਕ ਕਰਦਾ ਹੈ ਤੋਂ ਪਤਾ ਲਗਦਾ ਹੈ ਕਿ ਟੋਰਾਂਟੋ ਤੇ ਕੈਲਗਰੀ ਵਿਚ ਕੀਮਤਾਂ ਵਿਚ ਮਹੀਨਾਵਾਰ ਗਿਰਾਵਟ ਦਸੰਬਰ ਤੋਂ ਜਨਵਰੀ ਵਿਚ ਦਰਜ 1.1 ਫ਼ੀਸਦੀ ਗਿਰਾਵਟ ਤੋਂ ਘੱਟ ਰਹੀ। ਕੀਮਤਾਂ ਜਿਹੜੀਆਂ ਮੌਸਮੀ ਤੌਰ ‘ਤੇ ਐਡਜਸਟ ਨਹੀਂ ਕੀਤੀਆਂ ਗਈਆਂ, ਵੈਨਕੂਵਰ ਅਤੇ ਵਿਕਟੋਰੀਆ ਸਮੇਤ ਚਾਰ ਸ਼ਹਿਰਾਂ ਵਿਚ ਵਧੀਆਂ ਹਨ। ਦੋਵੇਂ ਸ਼ਹਿਰ ਪੱਛਮੀ ਸੂਬੇ ਬੀਸੀ ਵਿਚ ਪੈਂਦੇ ਹਨ। ਨੈਸ਼ਨਲ ਬੈਂਕ ਆਫ ਕੈਨੇਡਾ ਦਾ ਅਰਥਸ਼ਾਸਤਰੀ ਡੈਰਨ ਕਿੰਗ ਨੇ ਇਕ ਬਿਆਨ ਵਿਚ ਦੱਸਿਆ ਕਿ ਫਰਵਰੀ 2022 ਦੇ ਮੁਕਾਬਲੇ ਇਸ ਫਰਵਰੀ ਵਿਚ ਮਕਾਨਾਂ ਦੀਆਂ ਕੀਮਤਾਂ 4.7 ਫ਼ੀਸਦੀ ਘਟੀਆਂ ਹਨਜਿਹੜੀਆਂ ਸਾਲ ਦਰ ਸਾਲ ਲਗਾਤਾਰ ਦੂਸਰੇ ਸਾਲ ਦੀ ਗਿਰਾਵਟ ਨੂੰ ਦਰਸਾਉਂਦੀਆਂ ਹਨ।