Headlines

ਜੰਮੂ ਤੇ ਸ੍ਰੀਨਗਰ ਵਿਚਾਲੇ ਵੰਦੇ ਭਾਰਤ ਮੈਟਰੋ ਰੇਲ ਚਲਾਏਗਾ ਰੇਲਵੇ: ਵੈਸ਼ਣਵ

ਜੰਮੂ:ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ) ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਸ੍ਰੀਨਗਰ ਵਿਚਾਲੇ ਵੰਦੇ ਭਾਰਤ ਮੈਟਰੋ ਰੇਲ ਚਲਾਈ ਜਾਵੇਗੀ। ਚਿਨਾਬ ਨਦੀ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਪੁਲ ’ਤੇ ਪਹਿਲੀ ਵਾਰ ਟਰਾਲੀ ਚਲਾਉਣ ਮੌਕੇ ਵੈਸ਼ਨਵ ਨੇ ਕਿਹਾ ਕਿ ਯੂਐੱਸਬੀਆਰਐੱਲ ਪ੍ਰਾਜੈਕਟ ਇਸ ਸਾਲ ਦਸੰਬਰ ਜਾਂ ਜਨਵਰੀ 2024 ਵਿੱਚ ਪੂਰਾ ਹੋ ਜਾਵੇਗਾ। ਵੈਸ਼ਨਵ ਨੇ ਰੇਲ ਅਧਿਕਾਰੀਆਂ ਨਾਲ ਪਟੜੀ ’ਤੇ ਚੱਲਣ ਵਾਲੀ ਟਰਾਲੀ ’ਚ ਬੈਠ ਕੇ ਚਿਨਾਬ ਨਦੀ ’ਤੇ ਬਣੇ 359 ਮੀਟਰ ਉੱਚੇ ਪੁਲ ਦਾ ਨਿਰੀਖਣ ਕੀਤਾ।