Headlines

ਸੈਕਰਾਮੈਂਟੋ ਨਗਰ ਕੀਰਤਨ ਦੌਰਾਨ ਗੋਲੀ ਚੱਲੀ- ਦੋ ਜ਼ਖਮੀ

ਸੈਕਰਾਮੈਂਟੋ- ਕੈਲੀਫੋਰਨੀਆ ਦੇ ਸੈਕਰਾਮੈਂਟੋ ਸਿੱਖ ਸੁਸਾਇਟੀ ਗੁਰਦੁਆਰੇ ’ਚ ਹੋਏ ਝਗੜੇ ਵਿਚ ਦੋ ਜਣਿਆਂ ਨੂੰ ਗੋਲੀ ਲੱਗੀ ਹੈ।  ਗੁਰਦੁਆਰੇ ’ਚ ਗੋਲੀਬਾਰੀ ਦੀ ਇਹ ਘਟਨਾ ਐਤਵਾਰ ਦੁਪਹਿਰੇ ਕਰੀਬ 2.30 ਵਜੇ ਵਾਪਰੀ। ਗੋਲੀਬਾਰੀ ਦੀ ਇਹ ਘਟਨਾ ਗੁਰਦੁਆਰੇ ਦੇ ਪਹਿਲੇ ਨਗਰ ਕੀਰਤਨ ਮੌਕੇ ਵਾਪਰੀ ਹੈ। ਸੂਤਰਾਂ ਨੇ ਦੱਸਿਆ ਕਿ ਦੋ ਵਿਅਕਤੀਆਂ ਵਿਚਾਲੇ ਪਹਿਲਾਂ ਹੱਥੋਪਾਈ ਹੋਈ। ਇਨ੍ਹਾਂ ਵਿਚੋਂ ਇਕ ਨੇ ਦੂਜੇ ਦੇ ਮਿੱਤਰ ਨੂੰ ਗੋਲੀ ਮਾਰ ਦਿੱਤੀ। ਬਾਅਦ ਵਿਚ ਲੜਾਈ ਵਿਚ ਸ਼ਾਮਲ ਦੂਜੇ ਵਿਅਕਤੀ ਨੇ ਦੂਜੀ ਧਿਰ ਨਾਲ ਸਬੰਧਤ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਤੇ ਫਰਾਰ ਹੋ ਗਿਆ। ਦੂਸਰਾ ਵਿਅਕਤੀ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ। ਪੁਲੀਸ ਨੇ ਕਿਹਾ ਕਿ ਇਹ ਨਫ਼ਰਤੀ ਅਪਰਾਧ ਨਹੀਂ ਬਲਕਿ ਦੋ ਵਿਅਕਤੀਆਂ ਵਿਚਾਲੇ ਝਗੜੇ ਵਿਚ ਚੱਲੀ ਗੋਲੀ ਹੈ, ਜੋ ਕਿ ਇਕ-ਦੂਜੇ ਨੂੰ ਜਾਣਦੇ ਸਨ। ਗੋਲੀ ਲੱਗਣ ਕਾਰਨ ਫੱਟੜਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।