Headlines

ਯਾਦਵਿੰਦਰ ਸਿੰਘ ਬੁੱਟਰ ਵੱਲੋਂ ਵਿਜੇ ਰੁਪਾਨੀ ਨਾਲ ਮੁਲਾਕਾਤ 

ਨਵੀ ਦਿੱਲੀ-ਭਾਰਤੀ ਜਨਤਾ ਪਾਰਟੀ ਨੂੰ ਸੂਬੇ ਵਿੱਚ ਹੋਰ ਮਜ਼ਬੂਤ ਕਰਨ ਦੇ ਮਕਸਦ ਅਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਚੰਗੀ ਕਾਰਗੁਜ਼ਾਰੀ ਲਈ ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ ਵੱਲੋਂ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਨੀ ਨਾਲ ਮੁਲਾਕਾਤ ਕਰਕੇ ਬੇਨਤੀ ਕੀਤੀ ਕਿ ਲੋਕ ਸਭਾ ਲਈ ਸੂਬੇ ਪੰਜਾਬ ਤੋਂ ਚੰਗੇ ਅਕਸ ਅਤੇ ਲੋਕਾਂ ਵਿੱਚ ਨਿਰੰਤਰ ਵਿੱਚ ਵਿਚਰਨ ਵਾਲੇ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ। ਉਹਨਾਂ ਮੁਲਾਕਾਤ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਸ੍ਰੀ ਵਿਜੈ ਰੁਪਾਨੀ ਨੂੰ ਇਹ ਵੀ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ ਕਨੂੰਨ ਅਵਸਥਾ ਦੀ ਹਾਲਤ ਠੀਕ ਨਹੀਂ ਹੈ ਜਿਸ ਕਰਕੇ ਸੂਬੇ ਦੇ ਲੋਕ ਸਹਿਮ ਭਰੀ ਜ਼ਿੰਦਗੀ ਬਤੀਤ ਕਰਦੇ ਜਿਥੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀਆਂ ਉਦਾਹਰਨਾਂ ਦੇਂਦੇ ਹਨ ਉਥੇ ਪਿੰਡਾਂ ਦੀਆਂ ਸੱਥਾਂ ਵਿੱਚ ਹੁਣ ਮੋਦੀ ਸਰਕਾਰ ਦੀਆਂ ਉਸਾਰੂ ਅਤੇ ਸੁਚਾਰੂ ਨੀਤੀਆਂ ਦਾ ਵੀ ਅਕਸਰ ਹੀ ਜੇਕਰ ਸੁਣਨ ਨੂੰ ਮਿਲਦਾ ਹੈ। ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਵੱਲੋਂ ਸੂਬੇ ਭਰ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕਰਨ ਦਾ ਦਾਅਵਾ ਕਰਦਿਆਂ ਸ. ਬੁੱਟਰ ਨੇ ਕਿਹਾ ਕਿ ਲੋਕ ਇਹ ਭਲੀਭਾਂਤ ਜਾਨਣ ਲੱਗੇ ਹਨ ਕਿ ਸੂਬੇ ਨੂੰ ਆਰਥਕ ਮੰਦਹਾਲੀ ਅਤੇ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਾਤਾਂ ਵਿੱਚੋਂ ਬਾਹਰ ਕੱਢਣ ਲਈ ਭਾਜਪਾ ਦੀ ਸਰਕਾਰ ਬਣਨੀ ਜ਼ਰੂਰੀ ਹੈਉਨ੍ਹਾਂ ਇਹ ਵੀ ਕਿਹਾ ਕਿਕਿਹਾ ਕਿ ਪੰਜਾਬ ਦੇ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕਾਂ ਦਾ ਭਾਜਪਾ ਪ੍ਰਤੀ ਭਰੋਸਾ ਵਧਦਾ ਜਾ ਰਿਹਾ ਹੈ।