Headlines

ਕਿਊਬਿਕ ਨੇੜੇ ਦਲਦਲੀ ਇਲਾਕੇ ਵਿੱਚੋਂ ਮਿਲੀਆਂ 6 ਲਾਸ਼ਾਂ

ਕਿਊਬਿਕ-ਐਕਵੇਸੇਜ਼ਨ, ਕਿਊਬਿਕ ਨੇੜੇ ਵੀਰਵਾਰ ਦੁਪਹਿਰ ਨੂੰ ਦਲਦਲੀ ਇਲਾਕੇ ਵਿੱਚ ਮਿਲੀਆਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਦੇ ਮਾਮਲੇ ਦੀ ਐਕਵੇਸੇਜ਼ਨ ਮੋਹਾਕ ਪੁਲਿਸ ਸਰਵਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਐਕਵੇਸੇਜ਼ਨ, ਅਮਰੀਕੀ ਸਰਹੱਦ ਦੇ ਕਾਫੀ ਨੇੜੇ ਸਥਿਤ ਹੈ। ਪੁਲਿਸ ਨੇ ਦੱਸਿਆ ਕਿ ਪਹਿਲੀ ਲਾਸ਼ ਸ਼ਾਮੀਂ 5:00 ਵਜੇ ਮਿਲੀ। ਉਨ੍ਹਾਂ ਦੱਸਿਆ ਕਿ ਮਰੀਨ ਯੂਨਿਟ ਵੱਲੋਂ ਕੋਸਟ ਗਾਰਡ ਤੇ ਦ ਹੌਗਨਜ਼ਬਰਗ ਐਕਵੇਸੇਜ਼ਨ ਵਾਲੰਟੀਅਰ ਫਾਇਰ ਡਿਪਾਰਟਮੈਂਟ ਨਾਲ ਰਲ ਕੇ ਏਰੀਏ ਵਿੱਚ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਪੰਜ ਹੋਰ ਲਾਸ਼ਾਂ ਉੱਥੋਂ ਬਰਾਮਦ ਹੋਈਆਂ। ਐਕਵੇਸੇਜ਼ਨ ਮੋਹਾਕ ਪੁਲਿਸ ਨੇ ਇੱਕ ਰਲੀਜ਼ ਵਿੱਚ ਆਖਿਆ ਕਿ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਕਿਊੁਿਬਕ ਪ੍ਰੋਵਿੰਸ਼ੀਅਲ ਪੁਲਿਸ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਮਦਦ ਚਾਹੀਦੀ ਹੋਵੇਗੀ।
ਪੁਲਿਸ ਨੇ ਦੱਸਿਆ ਕਿ ਮੌਤਾਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਹ ਪੋਸਟ ਮਾਰਟਮ ਤੇ ਟੌਕਸੀਕੌਲੋਜੀ ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਲਾਸ਼ਾਂ ਦੀ ਸ਼ਨਾਖ਼ਤ ਕਰਨ ਤੇ ਕੈਨੇਡਾ ਵਿੱਚ ਉਨ੍ਹਾਂ ਦੇ ਸਟੇਟਸ ਦਾ ਪਤਾ ਲਾਉਣ ਦੀ ਵੀ ਕੋਸਿ਼ਸ਼ ਕਰ ਰਹੇ ਹਨ।